ਸੰਗ੍ਯਾ- ਵਿੰਦੁ. ਗੋਲਬਿੰਦੁ. ਮੁਸ੍ਤਕਭੂਸਣ ਬਿੰਦੀ. "ਸੁਠ ਮਾਲ ਗਰੇ, ਬੇਂਦੀ ਧਰੇ ਭਾਲ." (ਨਾਪ੍ਰ)
ਅ਼. [بیع] ਬੈਅ਼. ਖ਼ਰੀਦਣਾ। ੨. ਵੇਚਣਾ। ੩. ਲੈਣ ਦੇਣ, ਵ੍ਯਾਪਾਰ। ੪. ਮੁੱਲ. ਕੀਮਤ. "ਇਹੁ ਤਨ ਵੇਚੀ ਬੈ ਕਰੀ." (ਸੂਹੀ ਮਃ ੧) ੫. ਸੰ. ਵ੍ਯਯ. ਤਿਆਗ. ਵਿਰਕ੍ਤਤਾ. "ਬੈਰਾਗੀ ਸੋ, ਜੋ ਬੈ ਮਹਿ ਆਵੈ." (ਰਤਨਮਾਲਾ ਬੰਨੋ) ਜੋ ਤਿਆਗ ਦੀ ਹਾਲਤ ਵਿੱਚ ਰਹਿਂਦਾ ਹੈ। ੬ਸੰ. ਵਯ (वयस्) ਉਮਰ. ਅਵਸਥਾ। ੭. ਸਰਵ. ਦੇਖੋ, ਵੈ.

ਫ਼ਾ. [بیعانہ] ਬੈਆ਼ਨਹ ਸੰਗ੍ਯਾ- ਮੁੱਲ. ਕੀਮਤ। ੨. ਸਾਈ. ਸੌਦਾ ਪੱਕਾ ਕਰਨ ਲਈ ਅੱਗੋਂ ਦਿੱਤਾ ਧਨ. ਸੰ. ਸਤ੍ਯੰਕਾਰ.
ਵਿ- ਕੀਮਤੀ. ਦੇਖੋ, ਬੈਆਨਾ. "ਲਾਲ ਲਾਖ ਬੈਆਨੀ." (ਆਸਾ ਮਃ ੫)
ਪ੍ਰਾ. ਬ੍ਯਾਲੂ. ਰਾਤ੍ਰਿ ਦਾ ਭੋਜਨ. ਭਾਵ- ਰੋਜ਼ੀ. "ਕਰਮਿ ਮਿਲੈ ਬੈਆਲੰ." (ਮਲਾ ਅਃ ਮਃ ੧) ੨. ਦੇਖੋ, ਬਿਆਲ.
ਸੰ. ਵੈਸ਼੍ਯ. ਸੰਗ੍ਯਾ- ਖੇਤੀ ਅਤੇ ਵਪਾਰ ਕਰਨ ਵਾਲਾ ਪੁਰਖ. ਹਿੰਦੂਮਤ ਅਨੁਸਾਰ ਤੀਜਾ ਵਰਣ। ੨. ਸੰ. वयस्. ਵਯਸ. ਉਮਰ. ਅਵਸਥਾ. "ਬੈਸ ਬਿਤਾਯੋ." (ਅਕਾਲ) ੩. ਬਹਿਸ ਦੀ ਥਾਂ ਪੰਜਾਬੀ ਵਿੱਚ ਬੈਸ ਸ਼ਬਦ ਵਰਤਿਆ ਜਾਂਦਾ ਹੈ.
ਸੰਗ੍ਯਾ- ਬੈਠਕ. ਨਿਸ਼ਸ੍ਤ. "ਤਹਿਂ ਬੈਸੇ ਬੈਸਕ ਜਿਨ ਰੂਰੀ." (ਨਾਪ੍ਰ) "ਸਚੀ ਬੈਸਕ ਤਿਨ੍ਹਾਂ ਸੰਗਿ ਜਿਨ ਸੰਗਿ ਜਪੀਐ ਨਾਉ." (ਮਃ ੫. ਵਾਰ ਗੂਜ ੨) ੨. ਦੇਖੋ, ਬੈਸਿਕ.