ਅ਼. [شُہرت] ਸ਼ੁਹਰਤ. ਸੰ. ਵਿਸ਼੍ਰੁਤਿ. ਸੰਗ੍ਯਾ- ਚਰਚਾ। ੨. ਪ੍ਰਸਿੱਧੀ. "ਇਸ ਪ੍ਰਕਾਰ ਸੁਹਤ ਭੀ ਸਾਰੇ." (ਨਾਪ੍ਰ)
ਫ਼ਾ [شُہرت پزیر] ਸ਼ੁਹਰਤ ਪਜੀਰ. ਵਿ- ਪ੍ਰਸਿੱਧ. ਮਸ਼ਹੂਰ.
ਦੇਖੋ, ਸੋਹਲ.
ਵਿ- ਸ਼ੋਭਾ ਵਾਲੀ। ੨. ਸੁਹੇਲੀ. ਆਨੰਦ. ਖੁਸ਼. "ਗ੍ਰਿਹ ਮੰਗਲ ਸੁਹਲਾਵੀ." (ਮਲਾ ਮਃ ੫)
ਇੱਕ ਖਤ੍ਰੀ ਜਾਤਿ. ਸੂਹੜ. "ਸੂਹੜ ਤਿਲੋਕਾ ਸੂਰਮਾ." (ਭਾਗੁ) ੨. ਡਿੰਗ. ਸੁਭਟ. ਯੋਧਾ. ਸੂਰਵੀਰ.
ਵਿ- ਸ਼ੋਭਨ. ਸ਼ੋਭਾ ਵਾਲਾ. ਸੁੰਦਰ.
ਸੰਗ੍ਯਾ- ਸੌਭਾਗ੍ਯ. ਖੁਸ਼ਨਸੀਬੀ. "ਸੁਹਾਗ ਹਮਾਰੋ ਅਬ ਹੁਣਿ ਸੋਹਿਓ." (ਆਸਾ ਮਃ ੫) ਹੁਣ, (ਇਸ ਵੇਲੇ) ਅਬ (ਅਵ੍ਯਯ- ਇੱਕ ਰਸ ਰਹਿਣ ਵਾਲਾ) ਸੁਹਾਗ ਸੋਹਿਓ. ਦੇਖੋ, ਅਬ.
nan
nan
nan