nan
ਬੈਠਣ ਦਾ ਭਾਵ. ਨਿਸ਼ਸ੍ਤ. "ਆਸਣਿ ਬੈਸਣਿ ਥਿਰੁ ਨਾਰਾਇਣੁ." (ਸਿਧਗੋਸਟਿ)
ਬੈਠਣਾ, ਆਸੀਨ ਹੋਣਾ। "ਊਠਉ ਬੈਸਉ ਰਹਿ ਭਿ ਨ ਸਾਕਉ." (ਆਸਾ ਮਃ ੫) ੨. ਵਸਣਾ. ਨਿਵਾਸ ਕਰਨਾ. "ਕੂੜੁ ਮੰਡਪ ਕੂੜੁ ਮਾੜੀ, ਕੂੜੁ ਬੈਸਣਹਾਰੁ." (ਵਾਰ ਆਸਾ) ੩. ਜਿਸ ਉੱਪਰ ਬੈਠਾਇਆ ਜਾਵੇ, ਆਸਨ. "ਸੀਸੁ ਵਢੇ ਕਰਿ ਬੈਸਣੁ ਦੀਜੈ." (ਵਡ ਮਃ ੧) ੪. ਬਹਸਨ. ਬਹਸ ਕਰਨੀ. ਚਰਚਾ. "ਤੁਝੁ ਕਿਆ ਬੈਸਣੁ ਦੀਜੈ?" (ਸਿਧਗੋਸਟਿ); ਦੇਖੋ, ਬੈਸਣ.
ਬੈਠਦੇ. ਬੈਠਣ ਵੇਲੇ. "ਸੋਵਤ ਬੈਸਤ ਖਲਿਆ." (ਸੂਹੀ ਛੰਤ ਮਃ ੫)
ਦੇਖੋ, ਬੈਸਣ.
nan
ਸੰ. वैष्णव- ਵੈਸ੍ਣਵ. ਵਿਸ੍ਣ ਦੇਵਤਾ ਨਾਲ ਹੈ ਜਿਸ ਦਾ ਸੰਬੰਧ. ਵਿਸ੍ਣ ਦਾ ਉਪਾਸਕ. ਵੈਸ੍ਣਵਾਂ ਦੇ ਮੁੱਖ ਪੰਜ ਭੇਦ ਹਨ.#(ੳ) ਨਿੰਬਾਰਕ (निम्बार्क) ਨਿੰਬਾਦਿਤ੍ਯ ਵੈਸ੍ਣਵ ਦਾ ਚਲਾਇਆ ਮਤ. ਵੈਸ੍ਣਵ ਇਨ੍ਹਾਂ ਨੂੰ ਰਾਧਿਕਾ ਜੀ ਦੇ ਕੰਕਣ (ਕੜੇ) ਦਾ ਅਵਤਾਰ ਮੰਨਦੇ ਹਨ. ਇਹ ਵ੍ਰਿੰਦਾਵਨ ਪਾਸ ਧ੍ਰਵ ਨਾਮਕ ਪਹਾੜੀ ਤੇ ਰਹਿਂਦੇ ਸਨ. ਜਿੱਥੇ ਉਨ੍ਹਾਂ ਦੀ ਹੁਣ ਪ੍ਰਸਿੱਧ ਗੱਦੀ ਹੈ. ਇਨ੍ਹਾਂ ਦੇ ਪਿਤਾ ਦਾ ਨਾਉਂ ਜਗੰਨਾਥ ਸੀ. ਨਿੰਬਾਦਿਤ੍ਯ ਜੀ ਦੇ ਨਾਮ ਸੰਬੰਧੀ ਇੱਕ ਅਣੋਖੀ ਕਥਾ ਹੈ ਕਿ ਇੱਕ ਵਾਰ ਇਨ੍ਹਾਂ ਨਾਲ ਇੱਕ ਸਾਧੂ ਚਰਚਾ ਕਰਦਾ ਸੀ ਕਿ ਦਿਨ ਛਿਪਣ ਵਾਲਾ ਹੋਗਿਆ, ਦਿਨ ਛਿਪਣ ਪੁਰ ਸਾਧੂ ਨੇ ਰੋਟੀ ਨਹੀਂ ਖਾਣੀ ਸੀ, ਇਸ ਲਈ ਨਿੰਬਾਦਿਤ੍ਯ ਨੇ ਆਦਿਤ੍ਯ (ਸੂਰਜ) ਨੂੰ ਇੱਕ ਨਿੰਬ (ਨਿੰਮ ਦੇ ਬਿਰਛ) ਤੇ ਠਹਿਰਾ ਰੱਖਿਆ, ਨਿੰਬਾਦਿਤ੍ਯ ਦੀ ਸੰਪ੍ਰਦਾ ਦਾ ਨਾਮ "ਨਿੰਬਾਰਕ" ਅਤੇ "ਨਿਮਾਤ" ਸ਼ਾਖਾ ਹੈ.#(ਅ) ਮਧ੍ਵਾਚਾਰਯ. ਇਹ ਈਸਵੀ ਬਾਰ੍ਹਵੀਂ ਸਦੀ ਵਿੱਚ ਦੱਖਣ ਦੇਸ਼ ਹੋਏ ਹਨ, ਇਨ੍ਹਾਂ ਨੂੰ ਪਵਨ ਦੇਵਤਾ ਦਾ ਅਵਤਾਰ ਵੈਸ੍ਣਵ ਮੰਨਦੇ ਹਨ. ਇਨ੍ਹਾਂ ਦੀ ਚਲਾਈ ਸੰਪ੍ਰਦਾ. "ਮਾਧ੍ਵ" ਕਹਾਂਉਂਦੀ ਹੈ. ਕਥਾ ਹੈ ਕਿ ਇਹ ਗੀਤਾਭਾਸ਼੍ਯ ਲਿਖਕੇ ਬਦਰੀਨਾਰਾਇਣ ਗਏ, ਉੱਥੇ ਭਗਵਾਨ ਤੋਂ ਇਨ੍ਹਾਂ ਨੂੰ ਤਿੰਨ ਸਾਲਗ੍ਰਾਮ ਮਿਲੇ, ਜੋ ਤਿੰਨ ਮਠਾਂ ਵਿੱਚ ਥਾਪੇ ਗਏ. ਮਧ੍ਵਾਚਾਰਯ ਦੋ ਪਦਾਰਥ ਮੰਨਦੇ ਸਨ ਇੱਕ ਸ੍ਵਤੰਤ੍ਰ, ਜੋ ਵਿਸ੍ਣੁ ਭਗਵਾਨ ਹੈ, ਦੂਜਾ ਪਰਤੰਤ੍ਰ, ਜੋ ਜੀਵ ਹੈ. ਜੀਵ ਵਿਸ੍ਣ ਨਾਲ ਅਭੇਦ ਨਹੀਂ ਹੁੰਦਾ, ਉਪਾਸਨਾ ਨਾਲ ਮੁਕਤਿ ਨੂੰ ਪ੍ਰਾਪਤ ਹੋ ਜਾਂਦਾ ਹੈ. ਇਨ੍ਹਾਂ ਦੇ ਮਤ ਅਨੁਸਾਰ ਵਿਸ੍ਣੁ ਦੀ ਸੇਵਾ ਦੇ ਤਿੰਨ ਭੇਦ ਹਨ, ਅੰਕਨ (ਸੰਖ ਚਕ੍ਰ ਦਾ ਸ਼ਰੀਰ ਤੇ ਛਾਪਾ ਲਵਾਉਣਾ) ਨਾਮਕਰਣ, (ਆਪਣਾ ਅਤੇ ਪੁਤ੍ਰ ਆਦਿਕ ਦਾ ਨਾਮ ਕੇਸ਼ਵ ਆਦਿ ਭਗਵਾਨ ਦੇ ਨਾਮਾਂ ਤੇ ਰੱਖਣਾ) ਭਜਨ (ਨਾਮ ਕੀਰਤਨ ਅਤੇ ਸਿਮਰਣ) ਕਰਨਾ.#(ੲ) ਸ਼੍ਰੀ ਵੈਸ੍ਣਵ. ਦੇਖੋ, ਰਾਮਾਨੁਜ.#(ਸ) ਰਾਮਾਵਤ. ਦੇਖੋ, ਰਾਮਾਨੰਦ.#(ਹ) ਲਕ੍ਸ਼੍ਮਣ ਭੱਟ ਦੱਖਣੀ ਬ੍ਰਾਹਮਣ ਨੂੰ ਚੁਨਾਰਗੜ੍ਹ ਪਾਸ ਇੱਕ ਬਾਲਕ ਪਿਆ ਮਿਲਿਆ, ਜੋ ਉਸ ਨੇ ਪੁਤ੍ਰ ਸਮਾਨ ਪਾਲਿਆ. ਇਹ ਵਿਦ੍ਵਾਨ ਹੋਕ ਵਲਭਾ- ਚਾਰਯ ਨਾਮ ਤੋਂ ਪ੍ਰਸਿੱਧ ਹੋਇਆ. ਕਾਸ਼ੀ ਵਿੱਚ ਆਕੇ ਵੱਲਭ ਜੀ ਨੇ ਸੰਨ੍ਯਾਸ ਧਾਰਨ ਕੀਤਾ ਅਤੇ ਫੇਰ ਗ੍ਰਿਹਸਥੀ ਹੋ ਗਏ. ਇਨ੍ਹਾਂ ਦੇ ਕਈ ਪੁਤ੍ਰ ਗੱਦੀਆਂ ਦੇ ਮਾਲਿਕ "ਗੋਸ੍ਵਾਮੀ" ਪਦਵੀ ਤੋਂ ਪ੍ਰਸਿੱਧ ਹੋਏ, ਇਨ੍ਹਾਂ ਦੇ ਮਤ ਵਿੱਚ ਰਾਧਾ ਕ੍ਰਿਸਨ ਦੀ ਭਗਤੀ ਤੋਂ ਗੋਲੋਕ ਵਿੱਚ, (ਜੋ ਵੈਕੁੰਠ ਤੋਂ ਭੀ ਪੰਜਾਹ ਕ੍ਰੋੜ ਯੋਜਨ ਉੱਚਾ ਹੈ), ਪਹੁਚਣਾ ਹੀ ਮੁਕਤਿ ਹੈ. ਸੂਰਦਾਸ ਆਦਿਕ ਅਸ੍ਟਛਾਪ ਕਵਿ ਇਸੇ ਵਿਦ੍ਵਾਨ ਦੇ ਚੇਲੇ ਹੋਏ ਹਨ.#ਵੱਲਭ ਜੀ ਦਾ ਜਨਮ ਸਨ ੧੪੭੯ ਅਤੇ ਦੇਹਾਂਤ ਸਨ ੧੫੩੧ ਦਾ ਖਿਆਲ ਕੀਤਾ ਗਿਆ ਹੈ. ਵੱਲਭ ਸੰਪ੍ਰਦਾ ਦੇ ਵੈਸਨਵ ਗੋਸ੍ਵਾਮੀ ਅਤੇ ਵੱਲਭੀ ਕਹੇ ਜਾਂਦੇ ਹਨ, ਜੋ ਊਰਧਪੁੰਡ੍ਰ ਤਿਲਕ ਲਾਂਉਂਦੇ ਹਨ, ਬਾਲ ਗੋਪਾਲ ਦੀ ਪੂਜਾ ਕਰਦੇ ਹਨ. ਤੁਲਸੀ ਦੀ ਕੰਠੀ ਪਹਿਰਦੇ ਹਨ। ੨. ਜਗਤਨਾਥ ਸਰਵਵਿਆਪੀ ਕਰਤਾਰ ਦਾ ਉਪਾਸਕ. ਦੇਖੋ, ਬਿਸਨੁ ੪. "ਬੈਸਨਉ ਕੀ ਕੂਕਰਿ ਭਲੀ." (ਸ. ਕਬੀਰ)
ਸੰ. ਵੈਸ੍ਨਵੀ. ਵਿ- ਵਿਸਨੁ ਦੀ। ੨. ਸੰਗ੍ਯਾ- ਲਕ੍ਸ਼੍ਮੀ. ਵਿਸਨੁ ਦੀ ਸ਼ਕਤਿ। ੩. ਇੱਕ ਖਾਸ ਦੇਵੀ. ਦੇਖੋ, ਵੈਸਨਵੀ ੪.
nan
ਦੇਖੋ, ਬੈਸਨਵ. "ਬੈਸਨੋ ਸੋ, ਜਿਸੁ ਊਪਰਿ ਸੁ. ਪ੍ਰਸੰਨ." (ਸੁਖਮਨੀ) "ਜਿਹ ਕੁਲ ਸਾਧੁ ਬੈਸਨੌ ਹੋਇ." (ਬਿਲਾ ਰਵਿਦਾਸ)
ਦੇਖੋ, ਬੈਸਨਵ। ੨. ਵੈਸ਼੍ਯ. ਤੀਜਾ ਵਰਣ. ਵੈਸ਼੍ਯਗਣ. "ਬੈਸਨੰ ਕੇ ਬਿਖੇ ਬਿਰਾਜੈ, ਸੂਦ੍ਰ ਭੀ ਵਹ ਨਾਹਿ." (ਅਕਾਲ)