Meanings of Punjabi words starting from ਸ

ਵਿ- ਸੌਭਾਗ੍ਯ ਵਾਲੀ. ਸੌਭਾਗ੍ਯਵਤੀ। ੨. ਉਹ ਇਸਤ੍ਰੀ ਜਿਸ ਦਾ ਪਤੀ ਜੀਉਂਦਾ ਹੈ.


ਸੰਗ੍ਯਾ- ਇੱਕ ਖਾਰਾ ਪਦਾਰਥ, ਜਿਸ ਨੂੰ ਟੰਕਣ ਆਖਦੇ ਹਨ. ਸੰ ਰਸਸ਼ੋਧਨ ਅੰ. Borax । ੨. ਜਿਮੀਦਾਰਾ ਇੱਕ ਸੰਦ, ਜਿਸ ਨਾਲ ਖੇਤ ਦੇ ਡਲੇ ਭੰਨੇ ਜਾਂਦੇ ਹਨ. ਇਸ ਦਾ ਅਕਾਰ ਚਪਟਾ ਸ਼ਤੀਰ ਜੇਹਾ ਹੁੰਦਾ ਹੈ ਇਸ ਨੂੰ ਦੋ ਅਥਵਾ ਚਾਰ ਬੈਲ ਜੋੜਕੇ ਜਿਮੀਦਾਰ ਸੁਹਾਗੇ ਉੱਪਰ ਖਲੋਕੇ ਵਾਹੀ ਹੋਈ ਜ਼ਮੀਨ ਤੇ ਫੇਰਦਾ ਹੈ. "ਨਾਮ ਬੀਜ ਸੰਤੋਖ ਸੁਹਾਗਾ." (ਸੋਰ ਮਃ ੧) "ਲੇਟ ਰਹ੍ਯੋ ਕਰਕੈ ਉਪਮਾ ਇਹ ਡਾਰ ਚਲੇ ਕਿਰਸਾਨ ਸੁਹਾਗਾ." (ਕ੍ਰਿਸਨਾਵ) ਕਾਲੀ ਨਾਗ ਬਰੇਤੀ ਵਿੱਚ ਸੁਹਾਗੇ ਦੀ ਤਰਾਂ ਪਿਆ ਹੈ.


ਦੇਖੋ, ਸੁਹਾਗਾ ੨। ੨. ਕਿਸੇ ਦਾ ਸਰਵਨਾਸ਼ ਕਰਨਾ. ਤਬਾਹੀ ਕਰਨੀ.


ਵਿ- ਸ਼ੋਭਨ. ਸੁੰਦਰ। ੨. ਅ਼. [سُجان] ਸੁਬਹ਼ਾਨ. ਪਵਿਤ੍ਰ ਰੂਪ ਆਤਮਾ. "ਸਤਿ ਸੁਹਾਣੁ ਸਦਾ ਮਨਿ ਚਾਉ." (ਜਪੁ)


ਵਿ- ਸ਼ੋਭਨ. ਸੁੰਦਰ. ਸੁਹਾਵਨਾ.


ਦੇਖੋ, ਸੁਹਾਣ.