Meanings of Punjabi words starting from ਬ

ਵੈਸ਼੍ਵਾਨਰ. ਦੇਖੋ, ਬੈਸੰਤਰ. "ਜਲੰਤ ਦੇਦੀਪ੍ਯ ਬੈਸ੍ਵਾਂਤਰਹ." (ਸਹਸ ਮਃ ੫)


ਦੇਖੋ, ਵੈਸਾ। ੨. ਦੇਖੋ, ਰੇ ਬੈਸਾ। ੩. ਬੈਂਸਾ. ਦਸ੍ਤਾ. ਹੱਥਾ. ਬੈਂਹਾਂ.


ਸੰ. ਵੈਸ਼ਾਖ. ਵਿਸ਼ਾਖਾ ਨਕ੍ਸ਼੍‍ਤ੍ਰ ਵਾਲੀ ਜਿਸ ਮਹੀਨੇ ਦੀ ਪੂਰਣਮਾਸੀ ਹੋਵੇ.


ਵੈਸ਼ਾਖ ਵਿੱਚ. ਦੇਖੋ, ਵੈਸਾਖਿ.


ਦੇਖੋ, ਵੈਸਾਖੀ.


ਕ੍ਰਿ- ਬੈਠਾਉਣਾ. "ਜੇ ਤਖਤਿ ਬੈਸਾਲਹਿ ਤਉ ਦਾਸ ਤੁਮਾਰੇ." (ਸਾਰ ਮਃ ੫. "ਜਹਿ ਬੈਸਾਵਹਿ ਬੈਸਹਿ ਭਾਈ." (ਸਵਾ ਮਃ ੩)


ਬੈਠਕੇ. "ਜਹਾਂ ਬੈਸਿ ਹਉ ਭੋਜਨ ਖਾਉ." (ਬਸੰ ਕਬੀਰ) ੨. ਵਸ਼ਿਤ੍ਵ ਸੰਗ੍ਯਾ- ਕਾਬੂ ਕਰਨ ਦਾ ਭਾਵ. "ਭਾਂਡਾ ਧੋਇ ਬੈਸਿ ਧੂਪ ਦੇਵਹੁ ਤਉ ਦੂਧੈ ਕਉ ਜਾਵਹੁ." (ਸੂਹੀ ਮਃ ੧) ਭਾਂਡਾ ਦੇਹ, ਇੰਦ੍ਰੀਆਂ ਵਸ਼ ਕਰਨੀਆਂ ਸੁਗੰਧ ਵਾਲਾ ਧੂਪ. ਭਾਂਡਾ ਧੁੰਗਾਰਨ ਤੋਂ ਦੁਰਗੰਧ ਦੂਰ ਹੋ ਜਾਂਦੀ ਹੈ.


ਦੇਖੋ, ਬੈਸਕ। ੨. ਵੈਸ਼ੇਸਿਕ ਦਾ ਸੰਖੇਪ. "ਕਹੂੰ ਵ੍ਯਾਕਰਨ ਬੈਸਿਕਾਲਾਪ ਕੱਥੈਂ." (ਅਜੈ ਸਿੰਘ) ਵੈਸ਼ੇਸਿਕ- ਆਲਾਪ.


ਵੈਸ਼੍ਯ. ਤੀਜਾ ਵਰਣ. "ਖਤ੍ਰੀ ਬ੍ਰਾਹਮਣੁ ਸੂਦੁ ਬੈਸੁ." (ਗਉ ਥਿਤੀ ਮਃ ੫)


ਪ੍ਰਿਥਿਵੀ. ਦੇਖੋ, ਬਸੁੰਧਰਾ। ੨. ਵਿ- ਵਸੁੰਧਰਾ (ਪ੍ਰਿਥਿਵੀ) ਨਾਲ ਹੈ ਜਿਸ ਦਾ ਸੰਬੰਧ.