Meanings of Punjabi words starting from ਸ

ਦੇਖੋ, ਸੁਹਾਣ.


ਦੇਖੋ, ਸੁਹਾਣਾ.


ਦੇਖੋ, ਸਹਾਬ.


ਵਿ- ਸ਼ੋਭਨ. ਸੁੰਦਰ ਸ਼ੋਭਾਵਾਨ. ਸ਼ੋਭਾ ਵਾਲੀ। ੨. ਸੁਖਦਾਈ. "ਸੋਈ ਦਿਨਸ ਸੁਹਾਵੜਾ." (ਵਾਰ ਗਉ ੨. ਮਃ ੫) "ਧੰਨੁ ਸੁਹਾਵਾ ਮੁਖ." (ਆਸਾ ਮਃ ੫) "ਰੈਣਿ ਸੁਹਾਵਣੀ ਦਿਨਸੁ ਸੁਹੇਲਾ." (ਮਾਝ ਮਃ ੫) "ਸੁਹਾਵੀ ਕਉਣੁ ਸੁ ਵੇਲਾ?" (ਵਡ ਮਃ ੫)


ਸੰ शोभाजन. ਸ਼ੋਭਾਂਜਨ. ਸੰਗ੍ਯਾ- ਇੱਕ ਬੂਟਾ, ਜਿਸ ਦੀਆਂ ਫਲੀਆਂ ਦਾ ਅਚਾਰ ਪਾਈਦਾ ਹੈ ਅਰ ਇਸ ਦੀ ਜੜ, ਗੂੰਦ, ਛਿੱਲ ਅਤੇ ਰਸ ਅਨੇਕ ਦਵਾਈਆਂ ਵਿੱਚ ਵਰਤੀਦੇ ਹਨ. L. Moringa Pterygosperma. ਸੁਹਾਂਜਨਾ ਕਫ ਅਤੇ ਵਾਉਗੋਲੇ ਆਦਿਕ ਰੋਗਾਂ ਨੂੰ ਦੂਰ ਕਰਦਾ ਹੈ, ਸੋਜ ਹਟਾਉਂਦਾ ਹੈ, ਕਾਮਸ਼ਕਤੀ ਵਧਾਉਂਦਾ ਹੈ, ਭੁੱਖ ਲਾਉਂਦਾ ਹੈ, ਮਸਾਨੇ ਦੀ ਪਥਰੀ ਨੂੰ ਖਾਰਦਾ ਹੈ, ਗਠੀਏ ਅਤੇ ਢਿੱਡਪੀੜ ਲਈ ਗੁਣਕਾਰੀ ਹੈ. ਇਸ ਦੀ ਤਾਸੀਰ ਗਰਮ ਖੁਸ਼ਕ ਹੈ.