Meanings of Punjabi words starting from ਬ

ਸੰ. ਵੈਸ਼੍ਵਾਨਰ. ਜੋ ਨਰਾਂ (ਪੁਰੁਸਾਂ) ਦੀ ਕੁੱਖ ਵਿੱਚ ਰਹਿਂਦਾ ਹੈ, ਅਗਨਿ.


ਵੈਸ੍ਵਾਨਰ (ਅਗਨਿ) ਵਿੱਚ. "ਲੋਕਨ ਦੀਆਂ ਵਡਿਆਈਆਂ ਬੈਸੰਤਰਿ ਪਾਗੋ." (ਬਿਲਾ ਮਃ ੫)


ਦੇਖੋ, ਬੈਸੰਤਰ.


ਦੇਖੋ, ਬੈਸਨਵ. "ਧਰਮਹੀਣੰ ਤਥਾ ਬੈਸ੍ਨਵਹ." (ਸਹਸ ਮਃ ੫)


ਕ੍ਰਿ- ਬੈਠਣਾ। ੨. ਸੰਗ੍ਯਾ- ਵਹਿਣ. ਜਲ ਦਾ ਪ੍ਰਵਾਹ. ਹੜ੍ਹ। ੩. ਬਹਿਨ. ਭੈਣ। ੪. ਆਸਨ, ਜਿਸ ਪੁਰ ਬੈਠੀਏ.


ਕ੍ਰਿ- ਬੈਠਣਾ। ੨. ਸੰਗ੍ਯਾ- ਸਿੰਘਾਸਨ. ਆਸਨ. "ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ." (ਵਾਰ ਰਾਮ ੩)


ਦੇਖੋ, ਬੈਹਣ.


ਬੈਹਨ (ਸਿੰਘਾਸਨ) ਉੱਤੇ. "ਕਿਤੀ ਬੈਹਨਿ ਬੈਹਣੇ ਮੁਚੁ ਵਜਾਇਨਿ ਵਜ." (ਮਃ ੫. ਵਾਰ ਗੂਜ ੨)


ਦੇਖੋ, ਬਹਿਬਲ.