ਸੰਗ੍ਯਾ- ਮਲ. ਮਲਿਨਤਾ। ੨. ਗੰਦਗੀ. ਵਿਸ੍ਟਾ ੩. ਸੁਸਤੀ. ਆਲਸ. "ਜਾਗ੍ਰਣ ਕਰਹਿ ਹਉਮੈ ਮੈਲ ਉਤਾਰਿ." (ਪ੍ਰਭਾ ਅਃ ਮਃ ੩) ੪. ਫ਼ਾ. [میَل] ਲੋੜ. ਚਾਹ. ਇੱਛਾ.
nan
nan
Sir John Malcolm ਇਹ ੨. ਮਈ ਸਨ ੧੭੩੯ ਨੂੰ ਸਕਾਟਲੈਂਡ ਜਨਮਿਆ. ਤੇਰ੍ਹਾਂ ਸਾਲ ਦੀ ਉਮਰ ਵਿੱਚ ਮਦਰਾਸ ਦੀ ਫੌਜ ਵਿੱਚ ਭਰਤੀ ਹੋਇਆ. ਇਹ ਫਾਰਸੀ ਦਾ ਚੰਗਾ ਜਾਣੂ ਸੀ, ਇਸ ਲਈ ਗਵਰਨਰ ਜਨਰਲ ਕਾਰਨਵਾਲਿਸ (C. Cornwallis) ਦਾ ਮੁਤਰੱਜਿਮ (ਉਲਥਾਕਾਰ) ਅਤੇ ਸਨ ੧੭੯੬ ਵਿੱਚ ਫੌਜੀ ਸਕੱਤਰ ਬਣਿਆ. ਸਨ ੧੭੯੯ ਵਿੱਚ ਸਫ਼ੀਰ ਹੋਕੇ ਫਾਰਸ ਗਿਆ ਅਤੇ ਫਾਰਸ ਦੀ ਹਿਸਟਰੀ ਫਾਰਸੀ ਵਿੱਚ ਲਿਖੀ. ਸਨ ੧੮੦੩ ਵਿੱਚ ਮੈਸੂਰ ਦਾ ਰੈਜ਼ੀਡੰਟ ਥਾਪਿਆ ਗਿਆ. ਸਨ ੧੮੧੨ ਵਿੱਚ ਇਸ ਨੇ ਇੱਕ ਸੰਖੇਪ ਹਾਲ ਸਿੱਖਾਂ ਦਾ (The Sketch of the Sikhs) ਲਿਖਿਆ. ਸਨ ੧੮੧੭ ਵਿੱਚ ਲਾਰਡ ਮ੍ਯੂਰ (Muir) ਦਾ ਦੱਖਣ ਵੱਲ ਨਾਇਬ ਰਿਹਾ. ੩੦ ਮਈ ਸਨ ੧੮੩੩ ਨੂੰ ਇਸ ਦਾ ਇੰਗਲੈਂਡ ਦੇਹਾਂਤ ਹੋਇਆ.
nan
ਵਿ- ਮਲਿਨ. ਮਲੀਨ. "ਮੈਲਾ ਹਰਿ ਕੇ ਨਾਮ ਬਿਨ ਜੀਉ." (ਸਾਰ ਮਃ ੫) ੨. ਅਪਵਿਤ੍ਰ। ੩. ਸੰਗ੍ਯਾ ਗੰਦਗੀ. ਵਿਸ੍ਟਾ.
nan
nan
ਨਿੰਦਿਤ ਕਰਮ. ਨੀਚ ਕਰਮ. "ਮੈਲੇ ਕਰਮ ਕਰੇ ਦੁਖ ਪਾਏ." (ਮਾਰੂ ਸੋਲਹੇ ਮਃ ੩)
nan
ਅਧਰਮ ਦੀ ਕਮਾਈ ਖਾਣੀ. ਰਿਸ਼ਵਤ ਖਾਣੀ. "ਮੈਲਾ ਖਾਇ ਫਿਰਿ ਮੈਲੁ ਵਧਾਏ, ਮਨਮੁਖ ਮੈਲੁ ਦੁਖ ਪਾਵਣਿਆ." (ਮਾਝ ਅਃ ਮਃ ੩)
ਮਲਯਗਿਰਿ। ੨. ਮਲ੍ਯਗਿਰਿ ਪੁਰ ਹੋਣ ਵਾਲਾ ਚੰਦਨ. "ਹਮ ਨੀਚਬਿਰਖ, ਤੁਮ ਮੈਲਾਗਰ." (ਸਾਰ ਮਃ ੫) "ਮੈਲਾਗਰ ਸੰਗੇਣ ਨਿੰਮ ਬਿਰਖ ਸਿ ਚੰਦਨਹ." (ਗਾਥਾ)