Meanings of Punjabi words starting from ਸ

ਵਿ- ਸਹਿਲ. ਆਸਾਨ. ਸੁਗਮ. "ਸਭੇ ਕਾਜ ਸੁਹੇਲੜੇ." (ਵਾਰ ਗਉ ੨. ਮਃ ੫) "ਸੁਹੇਲਾ ਕਹਿਨ ਕਹਾਵਨ, ਤੇਰਾ ਬਿਖਮ ਭਾਵਨ." (ਸ੍ਰੀ ਮਃ ੫) "ਚੋਟ ਸੁਹੇਲੀ ਸੇਲ ਕੀ." (ਸ. ਕਬੀਰ) ੨. ਸੁਖੀ. "ਤਿਚਰੁ ਵਸਹਿ ਸੁਹੇਲੜੀ." (ਸ੍ਰੀ ਮਃ ੫) ੩. ਸੁਖਦਾਈ. "ਹਰਿ ਕੀ ਕਥਾ ਸੁਹੇਲੀ." (ਸੋਰ ਮਃ ੫) ੪. ਸੰਗ੍ਯਾ- ਮਿਤ੍ਰ. ਸ਼ੁਭਚਿੰਤਕ. "ਆਗੈ ਸਜਨ ਸੁਹੇਲਾ." (ਸੋਰ ਕਬੀਰ) ੫. ਸੁਹੇਲਾ ਨਾਮਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਖਾਸ ਘੋੜਾ. ਦੇਖੋ, ਗੁਲਬਾਗ ਅਤੇ ਪਾਇਲ ੪। ੬. ਦੇਖੋ, ਸੁ ਅਤੇ ਹੇਲਾ.


ਰਿਆਸਤ ਬੀਕਾਨੇਰ, ਨਜਾਮਤ ਰਾਜਗੜ੍ਹ, ਤਸੀਲ ਰਿਣੀ ਦਾ ਇੱਕ ਪਿੰਡ, ਜੋ ਸਟੇਸ਼ਨ ਰਾਜਗੜ੍ਹ ਤੋਂ ਵਾਯਵੀ ਕੋਣ ੨੫ ਕੋਹ ਹੈ ਅਰ ਸਰਸੇ ਤੋਂ ਨੈਰਤ ਕੋਣ ੩੦ ਕੋਹ ਹੈ. ਆਸ ਪਾਸ ਦੇ ਲੋਕ ਇਸ ਨੂੰ ਸਾਹਿਆ ਆਖਦੇ ਹਨ, ਇਸ ਥਾਂ ਦਸ਼ਮੇਸ਼ ਜੀ ਦੱਖਣ ਨੂੰ ਜਾਂਦੇ ਹੋਏ ਵਿਰਾਜੇ ਹਨ, ਪਿੰਡ ਤੋਂ ਈਸ਼ਾਨ ਕੋਣ ਤਾਲ ਦੇ ਕਿਨਾਰੇ ਗੁਰੁਦ੍ਵਾਰਾ ਹੈ. ਗੁਰੂ ਸਾਹਿਬ ਦੇ ਵੇਲੇ ਦਾ ਇੱਕ ਜੰਡ ਅਤੇ ਪਿੱਪਲ ਹੈ. ਉਸ ਵੇਲੇ ਪਿੱਪਲ ਬਹੁਤ ਛੋਟਾ ਜੰਡ ਵਿੱਚ ਉਗਿਆ ਹੋਇਆ ਸੀ. ਕਲਗੀਧਰ ਨੇ ਫਰਮਾਇਆ ਕਿ ਜਦ ਇਹ ਪਿੱਪਲ ਜੰਡ ਨੂੰ ਨਿਗਲ ਜਾਵੇਗਾ ਤਾਂ ਦੇਸ਼ ਦਾ ਕਾਲ (ਦੁਰਭਿੱਖ) ਦੂਰ ਹੋ ਜਾਊ. ਹੁਣ ਪਿੱਪਲ ਨੇ ਸਾਰੇ ਜੰਡ ਨੂੰ ਨਿਗਲ ਲੀਤਾ ਹੈ ਕੇਵਲ ਢਾਈ ਇੰਚ ਚੌੜਾ ਛੀ ਇੰਚ ਲੰਮਾ ਜੰਡ ਵਿਖਾਈ ਦਿੰਦਾ ਹੈ.#ਪਿੱਪਲ ਤੋਂ ੨੫ ਫੁਟ ਦੀ ਵਿੱਥ ਤੇ ਇੱਕ ਪੱਥਰ ਦੀ ਚਟਾਨ ਉੱਪਰ ਤਿੰਨ ਚਾਰ ਨਿਸ਼ਾਨ ਘੋੜੇ ਦੇ ਪੌੜਾਂ ਦੇ ਹਨ, ਜਿਨ੍ਹਾਂ ਨੂੰ ਦਸ਼ਮੇਸ਼ ਦੇ ਘੋੜੇ ਦੇ ਦੱਸਿਆ ਜਾਂਦਾ ਹੈ. ਗੁਰੁਦ੍ਵਾਰੇ ਨਾਲ ੩੦ ਵਿੱਘੇ ਜ਼ਮੀਨ ਹੈ. ਰਿਆਸਤ ਪਟਿਆਲੇ ਤੋਂ ੩੨੫) ਸਾਲਾਨਾ ਮਿਲਦੇ ਹਨ. ਪੁਜਾਰੀ ਸਿੰਘ ਹੈ. ਕੱਤਕ ਦੀ ਪੂਰਣਮਾਸੀ ਨੂੰ ਜੋੜਮੇਲ ਹੁੰਦਾ ਹੈ.


ਦੇਖੋ, ਸੋਹੰਦਾ.


ਦੇਖੋ, ਸੁਹਿਰਦ.


ਸੰਗ੍ਯਾ- ਸੈਨਾ. ਫੌਜ. ਜਿਸ ਵਿੱਚ ਸੁਹ੍ਰਿਦ (ਮਿਤ੍ਰਾਂ) ਦਾ ਇਕੱਠ ਹੈ. (ਸਨਾਮਾ)


ਸੰ. ਸ਼ੁਸ੍ਕ. ਵਿ- ਖੁਸ਼ਕ. "ਸਾਇਰ ਭਰੇ ਕਿ ਸੁਕ?" (ਵਾਰ ਮਾਝ ਮਃ ੧) ੨. ਸੰ. ਸ਼ੁਕ. ਸੰਗ੍ਯਾ- ਤੋਤਾ. ਕੀਰ. . ੩ ਰਾਵਣ ਦਾ ਇੱਕ ਮੰਤ੍ਰੀ. "ਜਬ ਸੁਕ ਕੇ ਵਚਨਨ ਹਸ੍ਯੋ ਦਈ ਵਡਾਈ ਤਾਹਿ." (ਹਨੂ) ੪. ਵ੍ਯਾਸ ਮੁਨੀ ਦਾ ਪੁਤ੍ਰ ਇੱਕ ਰਿਖੀ, ਜਿਸ ਦਾ ਪ੍ਰਸਿੱਧ ਨਾਉਂ ਸ਼ੁਕਦੇਵ ਹੈ. ਮਹਾਭਾਰਤ ਵਿੱਚ ਲਿਖਿਆ ਹੈ ਕਿ ਵ੍ਯਾਸ ਹਵਨ ਕਰਨ ਲਈ ਅਰਣੀ ਲੱਕੜ ਘਸਾਕੇ ਅੱਗ ਕੱਢਣ ਦਾ ਯਤਨ ਕਰ ਰਿਹਾ ਸੀ, ਇਤਨੇ ਵਿੱਚ ਘ੍ਰਿਤਾਚੀ ਅਪਸਰਾ ਆਈ, ਜਿਸ ਨੂੰ ਦੇਖਕੇ ਰਿਖੀ ਦਾ ਵੀਰਯ ਅਰਣੀ ਵਿੱਚ ਡਿਗ ਪਿਆ, ਘ੍ਰਿਤਾਚੀ ਰਿਖੀ ਤੋਂ ਡਰਦੀ ਕਿ ਕਿਤੇ ਸ੍ਰਾਪ ਨਾ ਦੇ ਦੇਵੇ, ਤੋਤੀ ਦਾ ਰੂਪ ਧਾਰਕੇ ਉਥੋਂ ਉਡ ਗਈ. ਵ੍ਯਾਸ ਦੇ ਵੀਰਯ ਤੋਂ ਸੁਕ ਅਰਣੀ ਵਿਚੋਂ ਹੀ ਪੈਦਾ ਹੋ ਗਿਆ. ਪਿਤਾ ਨੇ ਨਾਉਂ ਸ਼ੁਕ ਇਸ ਲਈ ਰੱਖਿਆ ਕਿ ਘ੍ਰਿਤਾਚੀ ਨੇ ਤੋਤੀ ਦੀ ਸ਼ਕਲ ਬਣਾ ਲਈ ਸੀ.¹ ਸੁਕਦੇਵ ਨੂੰ ਵਯਾਸ ਨੇ ਬ੍ਰਹਮਵਿਦ੍ਯਾ ਪ੍ਰਾਪਤ ਕਰਨ ਲਈ ਰਾਜਾ ਜਨਕ ਪਾਸ ਭੇਜਿਆ. ਸ਼ੁਕ ਵਡਾ ਪ੍ਰਸਿੱਧ ਗ੍ਯਾਨੀ ਹੋਇਆ ਹੈ. "ਸੁਕ ਜਨਕ ਪਗੀ ਲਗਿ ਧਿਆਵੈਗੋ." (ਕਾਨ ਅਃ ਮਃ ੪) ੫. ਵਸਤ੍ਰ। ੬. ਪਗੜੀ. ਸਾਫਾ.