Meanings of Punjabi words starting from ਗ

ਦੇਖੋ, ਗਣਨ ਅਤੇ ਗਣਨਾ. "ਗਨਣ ਨ ਜਾਈ ਕੀਮ ਨ ਪਾਇ." (ਰਾਮ ਮਃ ੫) "ਤੇ ਦੁਖੀਆ ਮਹਿ ਗਨਣੇ." (ਸੋਰ ਮਃ ੫)


ਦੇਖੋ, ਗਨਿਮਿਨਿ.


ਦੇਖੋ, ਗੰਨਲਾ.


ਗਿਣਕੇ. ਗਣਨਾ ਕਰਕੇ. ਦੇਖੋ, ਗਨਿਮਿਨਿ.


ਦੇਖੋ, ਗਣਿਕਾ ਅਤੇ ਗਨਕਾ. "ਤਾਰੀਲੇ ਗਨਿਕਾ ਬਿਨ ਰੂਪ ਕੁਬਿਜਾ." (ਗਉ ਨਾਮਦੇਵ)


ਕ੍ਰਿ. ਵਿ- ਗਿਣ ਮਿਣਕੇ. ਪੂਰੀ ਜਾਂਚ ਅਤੇ ਧ੍ਯਾਨ ਕਰਕੇ. "ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ." (ਬਾਵਨ)


ਗਣਨਾ ਕਰਾਂ. ਗਿਣਾਂ. ਮੈਂ ਗਿਣਾਂ. "ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ?" (ਸੁਖਮਨੀ) "ਵਿਚਿ ਵਰਤੈ ਨਾਨਕ ਆਪਿ ਝੂਠ ਕਹੁ ਕਿਆ ਗਨੀ?" (ਤਿਲੰ ਮਃ ੪) ੨. ਅ਼. [غنی] ਗ਼ਨੀ. ਧਨਵਾਨ. ਧਨੀ. "ਊਹਾ ਗਨੀ ਬਸਹਿ ਮਾਮੂਰ" (ਗਉ ਰਵਿਦਾਸ) "ਜਿਨਿ ਤੂ ਧਿਆਇਆ ਸੇ ਗਨੀ." (ਬਸੰ ਮਃ ੫) ੩. . ਕੁਰਾਨ ਵਿੱਚ ਲਿਖੇ ਹੋਏ ਖੁਦਾ ਦੇ ੯੯ ਅਥਵਾ ੧੦੦ ਗੁਣਵਾਚਕ ਨਾਮਾ ਵਿੱਚੋਂ ਇੱਕ ਨਾਮ. "ਕਰੀਮਾ ਰਹੀਮਾ ਅਲਾਹ ਤੂੰ ਗਨੀ." (ਤਿਲੰ ਨਾਮਦੇਵ)