Meanings of Punjabi words starting from ਚ

ਦੇਖੋ, ਚਣਾ ਅਤੇ ਛੋਲਾ. "ਜਿਉ ਕਪਿ ਕੇ ਕਰ ਮੁਸਟਿ ਚਨਨ ਕੀ." (ਗਉ ਕਬੀਰ) "ਕਬਹੂ ਕੂਰਨੁ ਚਨੇ ਬਿਨਾਵੈ." (ਭੈਰ ਨਾਮਦੇਵ)


ਸੰਗ੍ਯਾ- ਚੰਦ੍ਰਿਕਾ. ਚਾਂਦਨੀ। ੨. ਪ੍ਰਕਾਸ਼. ਰੌਸ਼ਨੀ.


ਦੇਖੋ, ਚੰਦ੍ਰਭਾਗਾ, .


ਫ਼ਾ [چنار] ਸੰਗ੍ਯਾ- ਇੱਕ ਬਿਰਛ ਜੋ ਉੱਤਰੀ ਭਾਰਤ ਵਿੱਚ (ਖ਼ਾਸ ਕਰਕੇ ਕਸ਼ਮੀਰ) ਵਿੱਚ ਬਹੁਤ ਹੁੰਦਾ ਹੈ. L. Platanum Orientalis (Poplar) ਇਸ ਦੀ ਛਾਉਂ ਬਹੁਤ ਸੰਘਣੀ ਹੁੰਦੀ ਹੈ ਅਤੇ ਕ਼ੱਦ ਵਿੱਚ ਬਹੁਤਾ ਵੱਡਾ ਹੁੰਦਾ ਹੈ. ਪੱਤੇ ਆਦਮੀ ਦੇ ਪੰਜੇ ਦੇ ਆਕਾਰ ਦੇ ਹੁੰਦੇ ਹਨ. ਇਸ ਦੀ ਲੱਕੜ ਇ਼ਮਾਰਤ ਅਤੇ ਮੇਜ਼ ਕੁਰਸੀ ਲਈ ਵਰਤੀ ਜਾਂਦੀ ਹੈ. ਫ਼ਾਰਸੀ ਦੇ ਕਵੀ ਲਿਖਦੇ ਹਨ ਕਿ ਚਨਾਰ ਆਪਣੇ ਵਿੱਚੋਂ ਨਿਕਲੀ ਅੱਗ ਨਾਲ ਜਲ ਜਾਂਦਾ ਹੈ. "ਆਂ ਚੁਨਾ ਸੋਖ਼ਤੇਮ ਜ਼ਾਂ ਆਤਿਸ਼। ਹਰ ਇੱਕ ਬਸ਼ੁਨੀਦ ਚੂੰ ਚਨਾਰ ਬਸੋਖ਼ਤ (ਦੀਗੋ)" ੨. ਦੇਖੋ, ਚੁਨਾਰ.


ਸੰ. चप् ਧਾ- ਸ਼ਾਂਤ ਕਰਨਾ, ਸਮਝਾਉਣਾ, ਪੀਸਣਾ, ਕੁੱਟਣਾ, ਠਗਣਾ। ੨. ਸੰਗ੍ਯਾ- ਹਠ. ਜਿਦ। ੩. ਫ਼ਾ. [چپ] ਕਪਟ. ਫਰੇਬ। ੪. ਵਿ- ਖੱਬਾ. ਬਾਯਾਂ। ੫. ਵਿਰੋਧੀ। ੬. ਛਪ ਦੀ ਥਾਂ ਭੀ ਚਪ ਸ਼ਬਦ ਆਇਆ ਹੈ- "ਸਾਧੁ ਸਮੂਹ ਪ੍ਰਸੰਨ ਫਿਰੈਂ ਜਗ, ਸਤ੍ਰੁ ਸਭੈ ਅਵਿਲੋਕ ਚਪੈਂਗੇ." (ਅਕਾਲ) ੭. ਦੇਖੋ, ਭਾਨੁਸੁਅੰ.


ਡਿੰਗ. ਸੰਗ੍ਯਾ- ਫ਼ੌਜ ਦਾ ਖੱਬਾ ਭਾਗ.