Meanings of Punjabi words starting from ਜ

ਯਦੁਵੰਸ਼ੀਆਂ ਦਾ ਸ੍ਵਾਮੀ ਕ੍ਰਿਸਨਦੇਵ.


ਯਦੁਨਾਯਕ (ਕ੍ਰਿਸਨ) ਦੀ ਨਾਯਿਕਾ ਯਮੁਨਾ. (ਸਨਾਮਾ)


ਯਾਦਵਨਾਥ ਕ੍ਰਿਸਨ ਜੀ.


ਯਾਦਵਪਤਿ ਕ੍ਰਿਸਨ ਜੀ ਦੀ ਵਹੁਟੀ ਯਮੁਨਾ. (ਸਨਾਮਾ)


ਯਾਦਵਪਤਿ (ਕ੍ਰਿਸਨ ਜੀ) ਦਾ ਵੈਰੀ, ਤੀਰ. (ਸਨਾਮਾ) ਤੀਰ ਨਾਲ ਕ੍ਰਿਸਨ ਜੀ ਦਾ ਦੇਹਾਂਤ ਹੋਇਆ ਸੀ। ੨. ਜਰ ਨਾਮ ਦਾ ਸ਼ਿਕਾਰੀ, ਜਿਸ ਨੇ ਕ੍ਰਿਸਨ ਜੀ ਨੂੰ ਤੀਰ ਨਾਲ ਮਾਰਿਆ ਸੀ.


ਯਾਦਵਪਤਿ ਅਤੇ ਯਾਦਵਾਂ ਦਾ ਰਾਜਾ ਕ੍ਰਿਸਨਦੇਵ. "ਜਦੁਪਤਿ ਮੋਹਿ ਸਨਾਥ ਕੀਓ." (ਕ੍ਰਿਸਨਾਵ)


ਯਦੁਰਾਜ- ਅਗ੍ਰਜ. ਯਦੁਰਾਜ (ਕ੍ਰਿਸਨ ਜੀ) ਤੋਂ ਪਹਿਲਾਂ ਜੰਮਣ ਵਾਲਾ ਬਲਭਦ੍ਰ. ਕ੍ਰਿਸਨ ਜੀ ਦਾ ਵਡਾ ਭਾਈ ਬਲਰਾਮ. "ਹੇ ਜਦੁਰਾਗ੍ਰਜ! ਹੇ ਜਸੁਧਾਸੁਤ!" (ਕ੍ਰਿਸਨਾਵ)


ਵਿ- ਯਾਦਵਾਂ ਦੀ. ਯਾਦਵੀ. "ਦੌਰ ਪਰ੍ਯੋ ਜਦੁਵੀ ਪ੍ਰਤਨਾ ਪਰ." (ਕ੍ਰਿਸਨਾਵ)


ਯਾਦਵਾਂ ਦੀ ਪ੍ਰਤਨਾ (ਫੌਜ). ਦੇਖੋ, ਜਦੁਵੀ.