Meanings of Punjabi words starting from ਝ

ਸੰ. ਚਿੰਗਟ ਅਤੇ ਜਲਵ੍ਰਿਸ਼੍ਚਿਕ. ਸੰਗ੍ਯਾ- ਇੱਕ ਪ੍ਰਕਾਰ ਦੀ ਛੋਟੀ ਮੱਛੀ, ਜੋ ਕੇਕੜੇ ਦੀ ਜਾਤਿ ਹੈ. "ਝੀਂਗੇ ਚੁਣ ਚੁਣ ਖਾਇ ਚਚਾਹਾ." (ਭਾਗੁ) ੨. ਦੇਖੋ, ਝੀਂਗੁਰ.


ਸੰਗ੍ਯਾ- ਝਨਤਕਾਰ. ਘੁੰਘਰੂ ਆਦਿ ਦਾ ਖੜਕਾਰ। ੨. ਬਿੰਡੇ ਦੀ ਧੁਨਿ। ੩. ਬੰਸਰੀ ਅਤੇ ਅਲਗ਼ੋਜ਼ੇ ਦੀ ਆਵਾਜ਼.


ਸੰ. ਝਿਰੁਕਾ ਅਤੇ ਝਿੱਲੀ. ਸੰਗ੍ਯਾ- ਬਿੰਡਾ.


ਕ੍ਰਿ- ਨੰਮ੍ਰ ਹੋਣਾ. ਨੀਵਾਂ ਹੋਣਾ.