Meanings of Punjabi words starting from ਟ

ਵਿ- ਅਲਪ. ਥੋੜਾ. ਜਰਾ. "ਅੰਜਨ ਦੇਇ ਸਭੈਕੋਈ, ਟੁਕੁ ਚਾਹਨ ਮਾਹਿ ਬਿਡਾਨੁ." (ਮਾਰੂ ਕਬੀਰ) ਕਟਾਕ੍ਸ਼੍‍ ਵਿੱਚ ਥੋੜੀ ਵਿਲਕ੍ਸ਼੍‍ਣਤਾ ਹੈ. ਭਾਵ- ਹਰੇਕ ਸੁਰਮੇਂ ਵਾਲੀ ਅੱਖ ਉਹ ਕਟਾਕ੍ਸ਼੍‍ ਪ੍ਰਗਟ ਨਹੀਂ ਕਰ ਸਕਦੀ। ੨. ਅੱਧਾ. ਅਰਧ. "ਟੁਕੁ ਦਮੁ ਕਰਾਰੀ ਜਉ ਕਰਉ." (ਤਿਲੰ ਕਬੀਰ) ਅੱਧਾ ਸ੍ਵਾਸ ਜੇ ਮਨ ਦੀ ਇਸਥਿਤੀ ਕਰੋ. ੩. ਕ੍ਰਿ. ਵਿ- ਥੋੜਾ- ਜੇਹਾ. ਜਰਾਸਾ। ੪. ਸੰਗ੍ਯਾ- ਰੋਟੀ ਦਾ ਟੁਕੜਾ. ਟੁੱਕਰ.; ਦੇਖੋ, ਟੁਕ.


ਵਿ- ਤੁੱਛ. ਕਮੀਨਾ. ਘਟੀਆ.


(ਸੰ त्रुट् ਤ੍ਰੁਟ੍‌. ਧਾ- ਕਤਰਨਾ, ਤੋੜਨਾ) ਕ੍ਰਿ- ਅਲਗ ਹੋਣਾ. ਟੁੱਟਣਾ.


ਉਹ ਵਪਾਰੀ, ਜਿਸ ਪਾਸ ਪੂੰਜੀ ਦਾ ਘਾਟਾ (ਤ੍ਰਟਿ) ਹੈ. ਅਸਲ ਰਾਜ ਜਿਸ ਦੀ ਖੋਈ ਗਈ ਹੈ.