Meanings of Punjabi words starting from ਤ

ਕ੍ਰਿ. ਵਿ- ਤਤ੍ਰ. ਓਥੇ. ਉਸ ਥਾਂ. ਤਤ੍ਰ ਹੀ. "ਮੂੰ ਜੁਲਾਊਂ ਤਥਿ." (ਵਾਰ ਮਾਰੂ ੨. ਮਃ ੫)


ਸੰ. ਤਥ੍ਯ. ਸਤ੍ਯ. ਯਥਾਰਥ. "ਸੇਵਕ ਦਾਸ ਕਹਿਓ ਇਹ ਤਥੁ." (ਸਵੈਯੇ ਮਃ ੪. ਕੇ) ੨. ਸਾਰ. ਤਤ੍ਵ. ਭਾਵ- ਮੱਖਣ. "ਪੰਡਿਤ, ਦਹੀ ਬਿਲੋਈਐ ਭਾਈ, ਵਿਚਹੁ ਨਿਕਲੈ ਤਥੁ." (ਸੋਰ ਅਃ ਮਃ ੧)


ਦੇਖੋ, ਤੱਥੇਈ.


ਦੇਖੋ, ਤਤੱਥਈ. "ਤੁਟੰਤ ਤਾਲ ਤੱਥਿਯੰ." (ਰਾਮਾਵ)


ਵ੍ਯ- ਉਸੇ ਤਰਾਂ. ਤੈਸੇ ਹੀ. ਤਿਵੇਂ ਹੀ.


ਕ੍ਰਿ. ਵਿ- ਤਦਾ. ਤਥ. ਤਦੋਂ. ਉਸ ਸਮੇਂ. "ਨਾਨਕ ਸਤਿਗੁਰੁ ਤਦ ਹੀ ਪਾਏ." (ਵਾਰ ਬਿਹਾ ਮਃ ੩) ੨. ਸੰ. तद् ਵਿ- ਉਹ. ਵਹ। ੩. ਪਹਿਲਾਂ ਆਖਿਆ ਹੋਇਆ। ੪. ਵਿਚਾਰ ਕਰਨ ਲਾਇਕ। ੫. ਅਕਲ ਵਿੱਚ ਆਇਆ ਹੋਇਆ। ੬. ਸੰਗ੍ਯਾ- ਬ੍ਰਹ੍‌ਮ.