Meanings of Punjabi words starting from ਧ

ਸੰ. ਧਟਿਕਾ. ਸੰਗ੍ਯਾ- ਪੰਜ ਸੇਰ ਭਰ ਤੋਲ। ੨. ਹੁਣ ਦਸ ਸੇਰ ਕੱਚਾ ਵਜ਼ਨ ਧੜੀ ਹੈ। ੩. ਰੇਖਾ. ਲਕੀਰ ਲੀਕ। ੪. ਵਸਤ੍ਰ। ੫. ਸਿੰਧੀ. ਗੋਠ. ਮਗਜ਼ੀ. ਗੋਟੇ ਕਨਾਰੀ ਦਾ ਹਾਸ਼ੀਆ. "ਸਾਚੁ ਧੜੀ ਧਨ ਮਾਂਡੀਐ." (ਸ੍ਰੀ ਅਃ ਮਃ ੫) ੬. ਡਿੰਗ. ਧਰੀ. ਇਸਤ੍ਰੀਆਂ ਦਾ ਕਰਨਭੂਸਣ. "ਧੀਰਜੁ ਧੜੀ ਬੰਧਾਵੈ ਕਾਮਣਿ." (ਆਸਾ ਮਃ ੧) ੭. ਪੰਜਾਬੀ ਵਿੱਚ ਕੇਸਾਂ ਦੀ ਚੀਰਨੀ ਅੰਦਰ ਸੰਧੂਰ ਦੀ ਰੇਖਾ ਨੂੰ ਧੜੀ ਆਖਦੇ ਹਨ. "ਧੜੀ ਸਿਰੇ ਨੂੰ ਲਾਂਵਦੀ ਲੈ ਲੇ ਸਿਰ ਦਾ ਖੂੰਨ." (ਹਾਮਦ)


ਤੋਲਣ ਵਾਲਾ। ੨. ਹਟਵਾਣੀਆ। ੩. ਧਾੜਵੀ. "ਧੜੀਏ ਬਟਪੜੀਏ." (ਗੁਰੁਸੋਭਾ)


ਧੜ ਧੜ ਕਰੀਐ। ੨. ਵਜਾਈਦਾ ਹੈ. "ਮਾਂਦਲ ਬੇਦਸਿ ਬਾਜਣੋ ਘਣੋ ਧੜੀਐ ਜੋਇ." (ਵਾਰ ਮਾਰੂ ੧. ਮਃ ੧) ਸਿ (ਤਿੰਨ) ਵੇਦਾਂ ਦਾ ਢੋਲ ਕਰਮਕਾਂਡੀ ਜ਼ੋਰ ਨਾਲ ਕੁੱਟ ਰਹੇ ਹਨ.


ਦੇਖੋ, ਧੜ ੪.


ਸੰਗ੍ਯਾ- ਪੱਖ ਕ਼ਾਇਮ ਕਰਨ ਦੀ ਕ੍ਰਿਯਾ। ੨. ਜਥੇਬੰਦੀ. ਜਮਾਤਬੰਦੀ.


ਸਿੰਧੀ. ਉੱਚਾ ਪਹਾੜ। ੨. ਸਰਦਾਰ. ਮੁਖੀਆ.


ਵਿ- ਧੜ- ਨਗਨ. ਨੰਗਾ. ਜਿਸ ਦੇ ਧੜ ਪੁਰ ਵਸਤ੍ਰ ਨਹੀਂ। ੨. ਸ਼ਰੀਰ ਦੇ ਧੜ ਦੇ ਅੰਗ.


ਸੰਗ੍ਯਾ- ਕਿਸੀ ਭਾਰੀ ਵਸਤੁ ਦੇ ਡਿਗਣ ਤੋਂ ਹੋਇਆ ਸ਼ਬਦ.