Meanings of Punjabi words starting from ਪ

ਸੰਗ੍ਯਾ- ਜਾਯਦਾਦ ਦੇ ਵੰਡਣ ਦਾ ਇੱਕ ਢੰਗ, ਜਿਸ ਵਿੱਚ ਘਰ ਦੇ ਮਰਦ ( ਪੱਗ ਬੰਨ੍ਹਣ ਵਾਲੇ) ਇੱਕੋ ਜੇਹਾ ਹਿੱਸਾ ਕਰਨ. ਮਤੇਰ ਅਥਵਾ ਵਡੇ ਛੋਟੇ ਭਾਈ ਆਦਿ ਨੂੰ ਵੱਧ ਘੱਟ ਹਿੱਸਾ ਨਾ ਦਿੱਤਾ ਜਾਵੇ. ਦੇਖੋ, ਚੂੰਡਾਵੰਡ.


ਦੇਖੋ, ਪਗਰੀ.


ਫ਼ਾ. [پگاہ] ਸੰਗ੍ਯਾ- ਪ੍ਰਾਤਹਕਾਲ. ਭੋਰ. ਤੜਕਾ. ਭੁਨਸਾਰ.


ਸੰਗ੍ਯਾ- ਨਦੀ ਦਾ ਉਹ ਅਸਥਾਨ, ਜੋ ਪੈਰਾਂ ਕਰਕੇ ਲੰਘਿਆ ਜਾਵੇ. ਪਗਾਹਣ. "ਨਦੀ ਅਗਾਧ ਨੀਰ ਜਹਿ ਬਹੇ। ਹੋਇ ਪਗਾਰ ਤੋਹਿ ਕੋ ਲਹੇ."(ਗੁਪ੍ਰਸੂ) ੨. ਨਦੀ ਦੇ ਕਿਨਾਰੇ ਦੀ ਦਲਦਲ। ੩. ਸੰ. ਪ੍ਰਾਗਾਰ. ਮਹਲ. ਮੰਦਿਰ. ਦੇਖੋ, ਪਰਲ.


ਦੇਖੋ, ਪਗਾਰ ੩. ਅਤੇ ਪਰਲ.


ਪੈਰੀਂ. ਚਰਣੀਂ. "ਜਨ ਪਗਿ ਲਗਿ ਧਿਆਵਹੁ"(ਬਿਲਾ ਵਾਰ ੭. ਮਃ ੩)


ਸੰਗ੍ਯਾ- ਪਗੜੀ. ਦਸਤਾਰ.


ਕ੍ਰਿ. ਵਿ- ਪੈਰੀਂ. ਚਰਨੀਂ. "ਸੁਕ ਜਨਕਪਗੀ ਲਗਿ ਧਿਆਵੈਗੋ." (ਕਾਨ ਅਃ ਮਃ ੪) ੨. ਪਾਗੀ. ਲਪੇਟੀ। ੩. ਲੀਨ ਹੋਈ.