ਫ਼ਾ. [بخشی] ਸੰਗ੍ਯਾ- ਫੌਜ ਨੂੰ ਤਲਬ ਵੰਡਣ ਵਾਲਾ ਅਹੁਦੇਦਾਰ।¹ ੨. ਫੌਜ ਦਾ ਮੁੱਖ ਸਰਦਾਰ. ਸੈਨਾਪਤਿ. "ਬਖਸੀ ਕਰ ਤਾਂਕੋ ਠਹਿਰਾਯੋ। ਸਬ ਦਲ ਤੋ ਤਿਹਂ ਕਾਮ ਚਲਾਯੋ." (ਅਜੈਸਿੰਘ) ੩. ਤੂ ਬਖ਼ਸ਼ੇ. ਇਹ ਬਖ਼ਸ਼ੀਦਨ ਤੋਂ ਹੈ.
ਦੇਖੋ, ਬਖਸਸ. "ਜਾ ਕਉ ਅਪਨੀ ਕਰੈ ਬਖਸੀਸ." (ਸੁਖਮਨੀ)
nan
ਪਿੰਡ ਭਰੋਵਾਲ (ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ. ਥਾਣਾ ਵੈਰੋਵਾਲ) ਦਾ ਕਲਾਲ, ਜਿਸ ਨੇ ੧. ਵੈਸਾਖ ਸੰਮਤ ੧੭੫੬ ਨੂੰ ਦਸ਼ਮੇਸ਼ ਤੋਂ ਅਮ੍ਰਿਤ ਛਕਿਆ. ਇਹ ਧਰਮਵੀਰ ਆਨੰਦਪੁਰ ਦੇ ਜੰਗਾਂ ਵਿੱਚ ਵਡੀ ਬਹਾਦੁਰੀ ਨਾਲ ਲੜਦਾ ਰਿਹਾ.
ਵਿ- ਬਖਸ਼ਣ ਵਾਲਾ. "ਤੂੰ ਬਖਸੀਸੀ ਅਗਲਾ." (ਵਾਰ ਆਸਾ) ੨. ਬਖ਼ਸ਼ਸ਼ ਨਾਲ ਸੰਬੰਧ ਰੱਖਣ ਵਾਲਾ.
ਫ਼ਾ. [بخشیِدہ] ਵਿ- ਬਖ਼ਸ਼ਿਆ ਹੋਇਆ.
ਫ਼ਾ. [بخشیِدن] ਕ੍ਰਿ- ਦੇਣਾ. ਦਾਨ ਕਰਨਾ। ੨. ਇਨਾਮ ਦੇਣਾ। ੩. ਮੁਆਫ਼ ਕਰਨਾ.
nan
ਫ਼ਾ. [بخشندہ] ਬਖ਼ਸ਼ੰਦਹ. ਵਿ- ਬਖਸ਼ਨ ਵਾਲਾ. "ਪਾਰਬ੍ਰਹਮ ਪੂਰਨ ਬਖਸੰਦ." (ਗੌਂਡ ਮਃ ੫)
ਫ਼ਾ. [بخشندگی] ਸੰਗ੍ਯਾ- ਆਜ਼ਾਦੀ। ੨. ਬਖ਼ਸ਼ਿਸ਼। ੩. ਮੁਆ਼ਫੀ. "ਤੇਰੀ ਪਨਹ ਖੁਦਾਇ, ਤੂੰ ਬਖਸੰਦਗੀ." (ਆਸਾ ਫਰੀਦ)
ਸੰ. वषट्. ਵ੍ਯ- ਦੇਵਤਾ ਨੂੰ ਹਵਿ (ਆਹੁਤੀ) ਦੇਣ ਵੇਲੇ ਕਹਿਣ ਯੋਗ੍ਯ ਸ਼ਬਦ.
ਸੰ. वषट् कृत. ਵਿ- ਹਵਨ ਕੀਤਾ ਹੋਇਆ ਪਦਾਰਥ. ਦੇਖੋ, ਬਖਟ. "ਸ੍ਵਾਹਾ ਸੁਧਾ ਬਖਟਕ੍ਰਿਤ ਅਹਾ." (ਗੁਪ੍ਰਸੂ) ਦੇਖੋ, ਸੁਧਾ ਅਤੇ ਸ੍ਵਾਹਾ.