Meanings of Punjabi words starting from ਸ

ਸੰ. स्कन्ध. ਸੰਗ੍ਯਾ- ਕੰਨ੍ਹਾ. ਮੋਢਾ. ਕੰਧਾ। ੨. ਡਾਹਣਾ. ਕਾਂਡ। ੩. ਗ੍ਰੰਥ ਦਾ ਭਾਗ. ਬਾਬ. ਜਿਸ ਗ੍ਰੰਥ ਨੂੰ ਬਿਰਛ ਦਾ ਰੂਪਕ ਦੇਈਏ ਖਾਸ ਕਰਕੇ ਉਸ ਦੇ ਅਧ੍ਯਾਯ ਅਥਵਾ ਭਾਗ ਸਕੰਧ ਕਹੇ ਜਾਂਦੇ ਹਨ। ੪. ਵਾਣਾਸੁਰ ਦਾ ਪੁਤ੍ਰ.


ਸੰ. शक ਵਿ- ਸ਼ਕ (ਬਲ) ਰੱਖਣ ਵਾਲਾ. ਬਲਵਾਨ। ੨. ਸੰਗ੍ਯਾ- ਇੰਦ੍ਰ। ੩. ਦੇਖੋ, ਸਕ੍ਰਵਰਣ.


ਸ਼ਕ੍ਰ (ਇੰਦ੍ਰ) ਦਾ ਪੁਤ੍ਰ ਅਰਜੁਨ। ੨. ਜਯੰਤ.


ਸੰਗ੍ਯਾ- ਕਸ਼੍ਯਪ, ਜੋ ਸ਼ਕ੍ਰ (ਇੰਦ੍ਰ) ਦਾ ਤਾਤ (ਪਿਤਾ) ਹੈ। ੨. ਜਯੰਤ, ਜੋ ਇੰਦ੍ਰ ਦਾ ਤਾਤ (ਪੁਤ੍ਰ) ਹੈ। ੩. ਅਰਜੁਨ, ਜੋ ਕੁੰਤੀ ਦੇ ਉਦਰੋਂ ਇੰਦ੍ਰ ਦੇ ਸੰਯੋਗ ਨਾਲ ਪੈਦਾ ਹੋਇਆ.


ਸੰਗ੍ਯਾ- ਸ਼ਕ੍ਰ- ਅਰ੍‍ਦਨ. ਦੈਤ, ਜੋ ਸ਼ਕ੍ਰ (ਇੰਦ੍ਰ) ਨੂੰ ਅਰਦਨ (ਪੀੜਨ) ਕਰਦੇ ਹਨ। ੨. ਸ਼ਸਤ੍ਰਨਾਮਮਾਲਾ ਵਿੱਚ ਸੰਕਰੰਦਨ (संक्रन्दन) ਦੀ ਥਾਂ ਭੀ ਸਕ੍ਰਰਦਨ ਪਾਠ ਲਿਖਾਰੀ ਦੀ ਲਾਪਰਵਾਹੀ ਕਰਕੇ ਹੋ ਗਿਆ ਹੈ, ਯਥਾ- "ਸਕ੍ਰਰਦਨ, ਅਰ ਰਿਪੁ ਪਦ ਆਦਿ ਬਖਾਨਕੈ." (ਸਨਾਮਾ) ਇੱਥੇ "ਸੰਕ੍ਰੰਦਨ ਅਰ ਰਿਪੁ ਪਦ ਆਦਿ ਬਖਾਨਕੈ" ਚਾਹੀਏ. ਸੰਕ੍ਰੰਦਨ ਨਾਉਂ ਇੰਦ੍ਰ ਦਾ ਹੈ, ਕਿਉਂਕਿ ਉਹ ਵੈਰੀਆਂ ਨੂੰ ਕ੍ਰੰਦਨ (ਰੁਆ) ਦਿੰਦਾ ਹੈ.


ਸ਼ਕ੍ਰ (ਇੰਦ੍ਰ) ਦਾ ਰੰਗ ਗੋਰਾ ਲਿਖਿਆ ਹੈ, ਇਸ ਲਈ ਸ਼ੁਕਲ (ਚਿੱਟੇ) ਰੰਗ ਵਾਸਤੇ ਇਹ ਸ਼ਬਦ ਵਰਤਿਆ ਹੈ. "ਸਕ੍ਰਵਰਣ ਅਤਿ ਤਾਂਹਿ ਵਿਰਾਜੈ." (ਚਰਿਤ੍ਰ ੧੪੫)


ਸੰਗ੍ਯਾ- ਸ਼ਕ੍ਰ (ਇੰਦ੍ਰ) ਦਾ ਆਚਾਰਯ (ਗੁਰੂ) ਵ੍ਰਿਹਸਪਤਿ.


ਸੰਗ੍ਯਾ- ਸ਼ਕ੍ਰ (ਇੰਦ੍ਰ) ਦੀ ਰਾਣੀ, ਸ਼ਚੀ. ਇੰਦ੍ਰਾਣੀ.


ਸੰ. सकृत. ਵ੍ਯ- ਇੱਕ ਵਾਰ। ੨. ਸਦਾ। ੩. ਸਾਥ. ਨਾਲ। ੪. ਸੰਗ੍ਯਾ- ਕਾਉਂ. ਕਾਗ। ੫. ਪਸ਼ੂਆਂ ਦਾ ਮੈਲਾ ਗੋਹਾ ਲਿੱਦ ਆਦਿ ਗੰਦ.


ਸੰ. ਸੰਗ੍ਯਾ- ਬੱਦਲ। ੨. ਪਹਾੜ। ੩. ਹਾਥੀ। ੪. ਬਿਜਲੀ.