ਸੰ. ਜਹਾਜ ਠਹਿਰਨ ਦਾ ਕਿਨਾਰਾ. ਬੰਦਰ. ਦੇਖੋ, ਅੰ. Port.
ਸੰਗ੍ਯਾ- ਪੋਤਹਦਾਰੀ. ਖ਼ਜ਼ਾਨਚੀਪੁਣਾ. ਭਾਵ- ਮੁਨੀਮੀ. "ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖ ਨ ਲਾਗੈ." (ਬਸੰ ਮਃ ੫)
nan
nan
nan
ਸੰ. ਜਹਾਜ਼ ਚਲਾਉਣ ਵਾਲਾ. ਨੌਕਾ ਦਾ ਪ੍ਰੇਰਕ. Pilot.
ਸੰ. ਪ੍ਲੋਤ. ਸੰਗ੍ਯਾ- ਕਪੜਾ. ਚੀਥੜਾ. ਵਸਤ੍ਰ ਦਾ ਟੁਕੜਾ। ੨. ਪੋਤ- ਪਟ. ਪੋਤ (ਬਾਲਕ) ਦੇ ਹੇਠ ਵਿਛਾਉਣ ਦਾ ਪਟ (ਵਸਤ੍ਰ)
ਸੰਗ੍ਯਾ- ਫ਼ਾ [پوتہ] ਪੋਤਹ. ਖ਼ਜ਼ਾਨਾ. "ਦਇਆ ਕਾ ਪੋਤਾ." (ਰਾਮ ਮਃ ੫) "ਖੋਟੇ ਪੋਤੇ ਨਾ ਪਵਹਿ." (ਸ੍ਰੀ ਮਃ ੧) ੨. ਸੰ. ਪੋਤ. ਜਹਾਜ. "ਪ੍ਰਾਪਤਿ ਪੋਤਾ ਕਰਮ ਪਸਾਉ." (ਰਾਮ ਮਃ ੧) ੩. ਸੰ. ਪੌਤ੍ਰ. ਪੁਤ੍ਰ ਦਾ ਪੁਤ੍ਰ. "ਪਿਯੂ ਦਾਦੇ ਜੇਵੇਹਿਆ ਪੋਤਾ ਪਰ- ਵਾਣੁ." (ਵਾਰ ਰਾਮ ੩)#ਜੇ ਸ਼ਰਣਾਗਤ ਕੇ ਪ੍ਰਤਿਪਾਲਕ#ਭੌਜਲ ਤਾਰਨ ਕੋ ਪਦ ਪੋਤਾ,#ਵਾਕ ਬਲੀ ਸ਼ਿਕਰੇ ਸਮ ਜੋ ਹੁਇ#ਦੋਸ ਨਸੈਂ ਸਮੁਦਾਯ ਕਪੋਤਾ,#ਸੇਵਕ ਕੇ ਪ੍ਰਿਯ ਦੇਵਨਦੇਵ#ਅਭੇਵ ਸਦਾ ਗੁਨ ਗ੍ਯਾਨਹਿ ਪੋਤਾ,#ਸੋ ਅਬ ਜਾਹਰ ਰੂਪ ਅਨੂਪ#ਭਯੋ ਗੁਰੁ ਸ੍ਰੀ ਹਰਿਗੋਬਿੰਦ ਪੋਤਾ.#(ਗੁਪ੍ਰਸੂ)
ਪਤਾਲੂ. ਫ਼ੋਤਾ. (ਮਃ ੧. ਬੰਨੋ)