Meanings of Punjabi words starting from ਬ

ਵੈਖਰੀ. ਦੇਖੋ, ਚਾਰ ਬਾਣੀਆਂ.


ਫ਼ਾ. [بیَعخرید] ਵਿ- ਬੈਅ਼- ਖ਼ਰੀਦ. ਮੁੱਲ ਲੀਤਾ. "ਮੈ ਬੰਦਾ ਬੈਖਰੀਦੁ, ਸਚੁ ਸਾਹਿਬੁ ਮੇਰਾ." (ਆਸਾ ਮਃ ੫)


ਸੰ. ਵੈਖਾਨਸ. ਵਿ- ਖਨ੍‌. ਖੋਦਣ ਵਾਲਾ. ਜੋ ਸਾਰੀਆਂ ਵਾਸਨਾ ਛੱਡਕੇ ਆਤਮਾ ਦੇ ਢੂੰਢਣ ਵਾਲਾ ਹੈ. ਵਾਨਪ੍ਰਸ੍‍ਥ. ਤੀਜੇ ਆਸ਼੍ਰਮ ਵਾਲਾ. "ਬ੍ਰਹਮਚਾਰਿ ਜੋਗੀ ਤਪੀ ਜਤੀ ਬੈਖਾਨਸ ਕੋਇ." (ਨਾਪ੍ਰ)


ਯੂ. ਪੀ. ਦੇ ਜਿਲੇ ਅਲਮੋਰਾ ਵਿੱਚ ਇੱਕ ਨਗਰ, ਜਿੱਥੇ ਸ਼ਿਵ ਦਾ ਪ੍ਰਸਿੱਧ ਮੰਦਿਰ ਇਸੇ ਨਾਮ ਦਾ ਹੈ। ੨. ਜਿਲੇ ਕਾਂਗੜੇ ਵਿੱਚ ਕੀਰ ਨਗਰ ਇੱਕ ਸ਼ਿਵਮੰਦਿਰ, ਜੋ ਪਾਲਮਪੁਰ ਤੋਂ ੧੧. ਮੀਲ ਚੜ੍ਹਦੇ ਵੱਲ ਹੈ। ੩. ਦੇਖੋ, ਵੈਦ੍ਯਨਾਥ.


ਦੇਖੋ, ਵੈਜਯੰਤੀ.


ਅ਼. [بیضہ] ਬੈਜਾ. ਸੰਗ੍ਯਾ- ਆਂਡਾ. ਅੰਡ। ੨. ਅੰਡਕੋਸ਼. ਫ਼ੋਤਾ.


ਦੇਖੋ, ਵੈਜਯੰਤੀ.