Meanings of Punjabi words starting from ਪ

ਪੋਤੇ ਵਿੱਚ. ਵਸਤ੍ਰ ਦੇ ਪੇਟੇ ਵਿੱਚ. ਦੇਖੋ, ਓਤਿ ਪੋਤਿ ਅਤੇ ਪੋਤ ੬। ੨. ਖਜਾਨੇ ਵਿੱਚ.


ਸੰਗ੍ਯਾ- ਪੌਤ੍ਰੀ. ਪੁਤ੍ਰ ਦੀ ਪੁਤ੍ਰੀ.


ਸੰਗ੍ਯਾ- ਜਹਾਜ਼. ਦੇਖੋ, ਪੋਤ ੪. "ਹਰਿ ਹਰਿ ਨਾਮੁ ਪੋਤੁ ਹੈ ਮੇਰੀ ਜਿੰਦੁੜੀਏ." (ਬਿਹਾ ਛੰਤ ਮਃ ੪) ੨. ਦੇਖੋ, ਪੋ ਤਿਬੋਹਿਥ.


ਸੰ. प्रतृर्त वहित्र- ਪ੍ਰਤੂਰ੍‍ਤ ਵਹਿਤ੍ਰ. ਤੇਜ਼ ਚਾਲ ਵਾਲਾ ਜਹਾਜ਼. ਛੇਤੀ ਪਾਰ ਕਰਨ ਵਾਲਾ ਜਲ ਯਾਨ. "ਹਰਿ ਹਰਿ ਨਾਮ ਪੋਤੁਬੋਹਿਥਾ, ਖੇਵਟੁ ਸਬਦੁ ਗੁਰੁ ਪਾਰਿਲੰਘਈਆ." (ਬਿਲਾ ਅਃ ਮਃ ੪) ਹਰਿਨਾਮ ਤੇਜ਼ ਜਹਾਜ਼ ਹੈ, ਖੇਵਟ (ਕੈਵਰਤ) ਗੁਰੁਉਪਦੇਸ਼ ਹੈ, ਜੋ ਸੰਸਾਰਸਾਗਰ ਤੋਂ ਪਾਰ ਲੰਘਾਉਂਦਾ ਹੈ.


ਸੰਗ੍ਯਾ- ਪੋਤਹਦਾਰ. ਖ਼ਜ਼ਾਨਚੀ. "ਸਿਫਤ ਜਿਨਾ ਕਉ ਬਖਸੀਐ ਸੇਈ ਪੋਤੇਦਾਰ." (ਵਾਰ ਸਾਰ ਮਃ ੨) ੨. ਜਹਾਜ਼ ਚਲਾਉਣ ਵਾਲਾ. ਦੇਖੋ, ਪੋਤਵਾਹ.


ਦੇਖੋ, ਪੋਤਾ ਅਤੇ ਪੋਤੀ। ੨. ਦੇਖੋ, ਪੌਤ੍ਰ ਅਤੇ ਪੌਤ੍ਰੀ.


ਵਿ- ਪ੍ਰੋਤ. ਪਰੋਤਾ. ਵਿੰਨ੍ਹਿਆ। ੨. ਵਿਛਿਆ. ਫੈਲਿਆ. "ਲੋਥ ਪੋਥ ਭਈ ਮਹਾਂ." (ਗੁਪ੍ਰਸੂ) ੩. ਵਡੀ ਪੋਥੀ. ਦੇਖੋ, ਪੋਥਾ.


ਵਡਾ ਪੁਸ੍ਤਕ. ਆਕਾਰ ਵਿੱਚ ਵਡਾ ਗ੍ਰੰਥ. ਪੋਥ ਅਤੇ ਪੋਥਾ ਸ਼ਬਦ ਨਫ਼ਰਤ ਨਾਲ ਵਰਤੇ ਜਾਂਦੇ ਹਨ.