Meanings of Punjabi words starting from ਬ

ਸੰਗ੍ਯਾ- ਨਿਸ਼ਸ੍ਤ. ਬੈਠਣ ਦੀ ਕ੍ਰਿਯਾ। ੨. ਬੈਠਣ ਦਾ ਮਕਾਨ. ਨਿਸ਼ਸ੍ਤਗਾਹ.


ਕ੍ਰਿ- ਉਪਵਿਸ੍ਟ ਹੋਣਾ. ਆਸਨ ਪੁਰ ਇਸਥਿਤ ਹੋਣਾ. "ਊਠਤ ਬੈਠਤ ਸੋਵਤ ਨਾਮ." (ਸੁਖਮਨੀ) ੨. ਹੇਠਾਂ ਨੂੰ ਜਾਣਾ. ਅਧੋਗਤਿ ਹੋਣੀ.


ਬੈਠਕੇ. "ਬੈਠਿ ਸਿੰਘੁ ਘਰਿ ਪਾਨ ਲਗਾਵੈ." (ਆਸਾ ਕਬੀਰ) ਦੇਖੋ, ਫੀਲੁ.