Meanings of Punjabi words starting from ਸ

ਸੰਗ੍ਯਾ- ਮੋਤੀ, ਜੋ ਸਿੱਪੀ ਵਿੱਚੋਂ ਪੈਦਾ ਹੁੰਦਾ ਹੈ.


ਸੰ ਸ਼ੁਕਦੇਸ਼ਿਕ. ਤੋਤਾ ਪੜ੍ਹਾਉਣ ਵਾਲਾ. ਦੇਖੋ, ਦੀਸੰ.


ਦੇਖੋ, ਸੁਕ ੪.


ਤੋਤੇ ਜੇਹੇ ਨੱਕ ਵਾਲਾ. ਤੋਤੇ ਦੀ ਚੁੰਜ ਜੇਹਾ ਮੁੜਵਾਂ ਹੈ ਜਿਸ ਦਾ ਨੱਕ.


ਸੰ. ਵਿ- ਆਸਾਨੀ ਨਾਲ ਕਰਨ ਲਾਇਕ ਕੰਮ. ਜੋ ਸੁਖਾਲਾ ਹੋ ਸਕੇ. ੨. ਅ਼. [شُکر] ਸ਼ੁਕਰ. ਸੰਗ੍ਯਾ- ਧਨ੍ਯਵਾਦ. ਕ੍ਰਿਤਗ੍ਯਤਾ. "ਯਾਂਤੇ ਸੁਕਰ ਰੱਬ ਕੇ ਘਰ ਕੋ." (ਗੁਪ੍ਰਸੂ). ੩. ਦੇਖੋ, ਸੁਕ੍ਰ.


ਸੰਗ੍ਯਾ- ਉੱਤਮ ਕਰਣੀ. "ਸੁਕਰਣੀ ਕਾਮਣਿ ਹਮ ਗੁਰਮਿਲਿ ਪਾਈ." (ਆਸਾ ਮਃ ੫) ਸੁਕਰਣੀਰੂਪ ਇਸਤ੍ਰੀ.


ਚੰਗਾ ਕੰਮ. ਭਲਾ ਕਰਮ.