Meanings of Punjabi words starting from ਪ

ਸੰਗ੍ਯਾ- ਪੁਸ੍ਤਕ. ਕਿਤਾਬ. ਗ੍ਰੰਥ। ੨. ਸ਼੍ਰੀ ਗੁਰੂ ਗ੍ਰੰਥ ਸਾਹਿਬ.¹ "ਪੋਥੀ ਪਰਮੇਸਰ ਕਾ ਥਾਨ." (ਸਾਰ ਮਃ ੫)


ਫ਼ਾ. [پودینہ] ਪੋਦੀਨਹ. ਸੰ. ਪੂਤਨੀ ਅਤੇ ਮਰੀਚ. ਇੱਕ ਛੋਟਾ ਪੌਧਾ, ਜਿਸ ਦੇ ਪੱਤਿਆਂ ਦੀ ਚਟਣੀ ਬਣਦੀ, ਤੇਲ ਅਤੇ ਅਰਕ ਕੱਢਿਆ ਜਾਂਦਾ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਪੋਦੀਨਾ ਭੁੱਖ ਵਧਾਉਂਦਾ, ਹਿਚਕੀ ਹਟਾਉਂਦਾ ਹੈ. ਪੇਸ਼ਾਬ ਅਤੇ ਪਸੀਨਾ ਕਢਦਾ ਹੈ. ਮੂਰਛਾ ਵਿੱਚ ਸੁੰਘਾਇਆ ਗੁਣਕਾਰੀ ਹੈ. ਇਹ ਅਜੀਰਣ ਨਾਸ਼ਕ ਅਤੇ ਵਮਨ ਆਦਿ ਰੋਗਾਂ ਨੂੰ ਦੂਰ ਕਰਨ ਵਾਲਾ ਹੈ. Menthus Arvensis.


ਕ੍ਰਿ- ਪਰੋਣਾ। ੨. ਗੁੰਨ੍ਹਣਾ। ੩. ਦੇਖੋ, ਪੋਂਡਾ.


ਵਿ- ਥੋਥਾ. ਖਾਲੀ। ੨. ਕੰਗਾਲ. ਨਿਰਧਨ। ੩. ਫ਼ਾ. [پوپل] ਪੂਪਲ. ਸੰਗ੍ਯਾ- ਸੁਪਾਰੀ. ਅ਼- ਫ਼ੋਫ਼ਲ. ਸੰ. ਪੂਗਫਲ. ਦੇਖੋ, ਫੋਫਲ.