Meanings of Punjabi words starting from ਸ

ਸੰ. सुकर्मिन ਵਿ- ਸ਼ੁਭ ਕੰਮ ਕਰਨ ਵਾਲਾ.


ਵਿ- ਸ਼ੁਕ੍ਰ (ਅਗਨੀ) ਜੇਹੀ ਹੈ ਸ਼੍ਰੀ (ਪ੍ਰਭਾ) ਜਿਸ ਦੀ. ਅੱਗ ਵਾਂਙ ਚਮਕੀਲਾ. "ਕਾਲੁ ਬਪੁੜਾ ਕੋਟਵਾਲੁ ਸੁਕਰਾਸਿਰੀ." (ਮਲਾ ਨਾਮਦੇਵ)


ਫ਼ਾ. [شُکرانہ] ਸ਼ੁਕਰਾਨਹ. ਸੰਗ੍ਯਾ- ਕ੍ਰਿਤਗ੍ਯਤਾ. ਧਨ੍ਯਵਾਦ.


[سُقراط] ਸੁਕ਼ਰਾਤ਼. Socrates. ਯੂਨਾਨ ਦਾ ਪ੍ਰਸਿੱਧ ਮੰਤਕੀ ਵਿਦ੍ਵਾਨ, ਜੋ ਏਥੇਂਸ Athens ਨਿਵਾਸੀ ਸੋਫਰੋਨਿਸਕਸ ਦੇ ਘਰ ਫਿਨਾਰੇਟੀ ਦੇ ਉਦਰ ਤੋਂ ਲਗਪਗ ਬੀ. ਸੀ. ੪੬੯ ਵਿੱਚ ਜਨਮਿਆ. ਸੁਕਰਾਤ ਯੂਨਾਨ ਦੀਆਂ ਕੁਰੀਤੀਆਂ ਅਤੇ ਪਾਖੰਡ ਦਾ ਪ੍ਰਚਾਰ ਦੇਖਕੇ ਥਾਂ ਥਾਂ ਉਸ ਦਾ ਖੰਡਨ ਕਰਨ ਵਿੱਚ ਤਤਪਰ ਹੋਇਆ ਅਰ ਨਿਰਭੈਤਾ ਨਾਲ ਲੋਕਾਂ ਨੂੰ ਸੱਚਾ ਉਪਦੇਸ਼ ਦੇਣ ਲੱਗਿਆ. ਉਸ ਦੀ ਚਰਚਾ ਦੀ ਰੀਤ ਅਤੇ ਯੁਕਤਿ ਅਜੇਹੀ ਸੀ ਕਿ ਉਸ ਸਮੇਂ ਦੇ ਪ੍ਰਸਿੱਧ ਵਿਦ੍ਵਾਨ ਨਿਰੁੱਤਰ ਹੋ ਜਾਂਦੇ ਸਨ. ਇਸ ਕਾਰਣ ਸ੍ਵਾਰਥੀ ਲੋਕ ਉਸ ਦੇ ਵਿਰੋਧੀ ਹੋ ਗਏ ਅਰ ਉਨ੍ਹਾਂ ਨੇ ਸੁਕਰਾਤ ਦੇ ਮੱਥੇ ਇਹ ਅਪਰਾਧ ਮੜ੍ਹਕੇ ਕਿ ਉਹ ਸਨਾਤਨ ਧਰਮ ਦਾ ਵੈਰੀ ਅਤੇ ਆਪਣੇ ਨਵੇਂ ਮਤ ਦਾ ਪ੍ਰਚਾਰਕ ਹੈ, ਕੈਦ ਕਰਵਾ ਦਿੱਤਾ. ਅੰਤ ਨੂੰ ਅਦਾਲਤ ਦੇ ਹੁਕਮ ਨਾਲ ਜ਼ਹਿਰ ਦਾ ਪਿਆਲਾ ਪਿਆਕੇ ਉਸ ਦੇ ਪ੍ਰਾਣ ਲੈ ਲਏ.#ਸੁਕਰਾਤ ਆਤਮਾ ਨੂੰ ਅਜਰ ਅਮਰ ਮੰਨਦਾ ਸੀ. ਉਸ ਨੂੰ ਮੌਤ ਦਾ ਭੈ ਉਸ ਦੇ ਨਿਯਮਾਂ ਤੋਂ ਜਰਾ ਭੀ ਹਟਾ ਨਹੀਂ ਸਕਦਾ ਸੀ. ਇਸੇ ਕਾਰਣ ਉਹ ਅੰਤ ਵੇਲੇ ਅਡੋਲ ਰਿਹਾ. ਸੁਕਰਾਤ ਨੇ ਪ੍ਰਾਣ ਤ੍ਯਾਗਣ ਵੇਲੇ ਜੋ ਆਪਣੇ ਚੇਲਿਆਂ ਨਾਲ ਗ੍ਯਾਨਚਰਚਾ ਕੀਤੀ ਹੈ ਉਹ ਅਮੋਲਕ ਸਿਖ੍ਯਾ ਨਾਲ ਭਰੀ ਹੋਈ ਹੈ. ਇਸ ਮਹਾਤਮਾ ਦੀ ਸਾਰੀ ਉਮਰ ਕਰੀਬ ੭੦ ਵਰ੍ਹੇ ਦੀ ਸੀ.


ਸੰ. ਸ਼ੁਕ੍‌ਲ. ਵਿ- ਚਿੱਟਾ। ੨. ਸੰਗ੍ਯਾ- ਚਾਂਦੀ। ੩. ਮੱਖਣ.


ਦੇਖੋ, ਭਿਸਾਰਿਕਾ.


ਵਿ- ਚਿੱਟੀ ਰੰਗਤ ਵਾਲੇ। ੨. ਸੁਸ੍ਕ ਹੋ ਗਈ ਹੈ ਕ੍‌ਲੇਦਤਾ ਜਿਸ ਦੀ. ਜਿਸ ਦੀ ਤਰਾਵਤ ਖ਼ੁਸ਼ਕ ਹੋ ਗਈ ਹੈ. "ਬਿਨ ਜਲ ਦੇਖੇ ਸੁਕਲੀਧੇ." (ਬਸੰ ਮਃ ੪)