Meanings of Punjabi words starting from ਬ

ਵੇਤਾਲ. ਦੇਖੋ, ਬੇਤਾਲ. "ਨਾਚੇ ਭੂਤ ਪ੍ਰੇਤ ਬੈਤਾਰਾ." (ਚੰਡੀ ੨) ੨. ਵਿਕ੍ਰਮਾਦਿਤ੍ਯ ਦੀ ਸਭਾ ਦਾ ਇੱਕ ਕਵਿ.


ਵੇਤ੍ਰਾਘਾਤ. ਬੈਤ ਦੀ ਛਟੀ ਨਾਲ ਅਪਰਾਧੀ ਨੂੰ ਤਾੜਨ ਦੀ ਕ੍ਰਿਯਾ, ਬੈਤਾਂ ਦੀ ਸਜਾ ਪੁਰਾਣੇ ਸਮੇਂ ਤੋਂ ਲੈਕੇ ਹੁਣ ਤਕ ਪ੍ਰਚਲਿਤ ਹੈ. "ਆਨਹੁ ਬੈਤ ਸਾਸਨਾ ਦੇਈ." (ਨਾਪ੍ਰ)


ਅ਼. [بیَتاُلمُقّدس] ਸੰਗ੍ਯਾ- ਮੁਕ਼ੱਦਸ (ਪਵਿਤ੍ਰ) ਬੈਤ (ਘਰ). ਦੇਖੋ, ਜਰੂਸਲਮ.


ਸੰ. ਵੈਦ੍ਯ- ਸੰਗ੍ਯਾ- ਤਬੀਬ. ਰੋਗ ਦੂਰ ਕਰਨ ਵਾਲਾ.


ਸੰ. ਵੰਦ੍ਯਕ. ਸੰਗ੍ਯਾ- ਵੈਦ੍ਯਵਿਦ੍ਯਾ। ੨. ਵੈਦ੍ਯਵਿਦ੍ਯਾ ਦਾ ਗ੍ਰੰਥ. "ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ." (ਫੁਨਹੇ ਮਃ ੫) ੩. ਦੇਖੋ, ਨਾਟਿਕ ੨। ੪. ਸੰ. ਵੈਦਿਕ. ਵਿ- ਵੇਦ ਸੰਬੰਧੀ. ਵੇਦ ਦਾ.


ਦੇਖੋ, ਵਿਦੁਰ. "ਇਤਨੇ ਮਹਿ ਬੇਦਰ ਆਇਗਯੋ." (ਕ੍ਰਿਸਨਾਵ)


ਸੰ. ਵੈਦਰ੍‍ਭ ਵਿਦਰ੍‍ਭ. ਦੇਸ਼ ਦਾ। ੨. ਵਿਦਰ੍‍ਭ ਦਾ ਰਾਜਾ. ਦੇਖੋ, ਵਿਦਰਭ.