ਦੇਖੋ, ਮੁਹਡੜਾ.
ਦੇਖੋ, ਮੋਹਨ। ੨. ਮੂੰਹਾਂ (ਮੂਖਾਂ) ਨੂੰ. ਮੁਖੋਂ ਮੇ. "ਜਾਗਾਤੀਆ ਮੋਹਣ ਮੁੰਦਣਿ ਪਈ." (ਤੁਖਾ ਛੰਤ ਮਃ ੪) ੩. ਕੁੱਕ ਗੋਤ ਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ। ੪. ਲਹੌਰ ਦਾ ਮਸੰਦ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਦੇ ਦਰਬਾਰ ਹਾਜ਼ਰ ਰਹਿਂਦਾ ਸੀ। ੫. ਢਾਕਾ ਨਿਵਾਸੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੬. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਦਾ ਸਰਦਾਰ, ਜੋ ਅਮ੍ਰਿਤਸਰ ਜੀ ਦੇ ਜੰਗ ਵਿੱਚ ਸ਼ਹੀਦ ਹੋਇਆ। ੭. ਦੇਖੋ, ਮੋਹਣਾ ੨.
ਸ਼੍ਰੀ ਗੁਰੂ ਅਮਰਦੇਵ ਜੀ ਦਾ ਪ੍ਰੇਮੀ ਸਿੱਖ.
ਕ੍ਰਿ- ਮੋਹਨ ਕਰਨਾ. ਦੇਖੋ, ਮੋਹ।#੨. ਸੰਗ੍ਯਾ- ਇੱਕ ਛੰਦ. ਏਹ ਮਧੁਭਾਰ ਛੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਮਾਤ੍ਰਾ, ਚਾਰ ਮਾਤ੍ਰਾ ਪਿੱਛੋਂ, ਇੱਕ ਜਗਣ। .#ਉਦਾਹਰਣ-#ਅਤਿ ਰੂਪਧਾਮ। ਸੁੰਦਰ ਸੁ ਬਾਮ ॥×××#(ਦੱਤਾਵ)#ਕੇਸ਼ਵਦਾਸ ਨੇ ਰਾਮਚੰਦ੍ਰਿਕਾ ਵਿੱਚ ਭੀ ਇਹੀ ਰੂਪ ਦਿੱਤਾ ਹੈ, ਯਥਾ-#ਧਰ ਚਿੱਤ ਧੀਰ। ਸੁਚਿ ਹ੍ਵੈ ਸ਼ਰੀਰ॥×××
ਵਿ- ਮੋਹਿਤ ਕਰਨ ਵਾਲੀ। ੨. ਸੰਗ੍ਯਾ- ਸੁੰਦਰ ਇਸਤ੍ਰੀ. "ਮੋਹਣੀ ਮੁਖਿ ਮਣੀ ਸੋਹੈ." (ਸ੍ਰੀ ਮਃ ੧) ੩. ਅਪਸਰਾ. "ਗਾਵਹਿ ਮੋਹਣੀਆ ਮਨੁ ਮੋਹਨਿ." (ਜਪੁ) ੪. ਮਾਯਾ. "ਨ ਮੋਹੈ ਮੋਹਣੀ." (ਸੂਹੀ ਅਃ ਮਃ ੧) ੫. ਵਿਸਨੁ ਦਾ ਇੱਕ ਅਵਤਾਰ. ਦੇਖੋ, ਮੋਹਨੀ ੫। ੬. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸੋਲਾਂ ਮਾਤ੍ਰਾ, ਹਰੇਕ ਚਰਣ ਦੇ ਆਦਿ ਸਗਣ ॥ ਅਤੇ ਅੰਤ ਮਗਣ. .#ਉਦਾਹਰਣ-#ਭਰਣੰਕ ਸੁ ਭੇਰੀ ਘੋਰਾਣੰ,#ਜਣ ਸਾਵਣ ਭਾਦੋਂ ਮੋਰਾਣੰ,#ਰਿਸ ਬਾਹੈ ਗਾਹੈ ਜੋ ਧਾਣੰ,#ਰਣ ਰੋਹੈ ਜੋਹੈ ਕ੍ਰੋਧਾਣੰ.#(ਰਾਮਾਵ)#(ਅ) ਦਸਮਗ੍ਰੰਥ ਵਿੱਚ "ਮੋਦਕ" ਦਾ ਨਾਮਾਂਤਰ ਭੀ "ਮੋਹਣੀ" ਛੰਦ ਹੈ, ਅਰਥਾਤ ਪ੍ਰਤਿ ਚਰਣ ਚਾਰ ਭਗਣ, , , , .#ਉਦਾਹਰਣ-#ਗੌਰ ਸਰੂਪ ਮਹਾਂ ਛਬਿ ਸੋਹਤ,#ਦੇਖਤ ਸੂਰਨ ਕੋ ਮਨ ਮੋਹਤ,#ਰੀਝਤ ਤਾਕ ਬਡੇ ਨ੍ਰਿਪ ਐਸਹਿ",#ਸੋਭਹਿ" ਕੌਨ ਸਕੈ ਕਹਿ ਕੈਸਹਿ",#(ਅਜਰਾਜ)
ਦੇਖੋ, ਮੁਹਤਮਿਮ.
ਸੰ. ਵਿ- ਬੇਹੋਸ਼ ਕਰਨ ਵਾਲਾ। ੨. ਮੋਹਿਤ ਕਰਨ ਵਾਲਾ. "ਮੋਹਨ ਨਾਮ ਸਦਾ ਰਵਿਰਹਿਓ." (ਗਉ ਅਃ ਮਃ ੫) ੩. ਸੰਗ੍ਯਾ- ਕਾਮਦੇਵ ਦਾ ਇੱਕ ਤੀਰ। ੪. ਬੇਹੋਸ਼ ਕਰਨ ਦੀ ਕ੍ਰਿਯਾ। ੫. ਗੁਮਰਾਹ ਕਰਨਾ। ੬. ਭੁਲਾਉਣਾ. ਧੋਖੇ ਵਿੱਚ ਫਸਾਉਣਾ। ੭. ਬਾਬਾ ਮੋਹਨ. ਸ਼੍ਰੀ ਗੁਰੂ ਅਮਰਦਾਸ ਜੀ ਦਾ ਵਡਾ ਸੁਪੁਤ੍ਰ, ਜਿਸ ਦਾ ਜਨਮ ਸੰਮਤ ੧੫੯੩ ਵਿੱਚ ਹੋਇਆ. ਇਸੇ ਮਹਾਤਮਾ ਤੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਸੰਮਤ ੧੬੬੦ ਵਿੱਚ ਗੁਰਬਾਣੀ ਦੀਆਂ ਪੋਥੀਆਂ ਲੈ ਗਏ ਸਨ. ਇਨ੍ਹਾਂ ਨੇ ਸਾਰੀ ਅਵਸਥਾ ਗੋਇੰਦਵਾਲ ਰਹਿਕੇ ਵਿਤਾਈ. "ਮੋਹਨ ਤੇਰੇ ਊਚੇ ਮੰਦਿਰ ਮਹਿਲ ਅਪਾਰਾ." (ਗਉ ਛੰਤ ਮਃ ੫) ਇਸ ਥਾਂ ਮੋਹਨ ਸ਼ਬਦ ਦੇ ਦੋ ਅਰਥ ਹਨ ਕਰਤਾਰ ਅਤੇ ਬਾਬਾ ਮੋਹਨ। ੮. ਅਮ੍ਰਿਤਸਰ ਨਿਵਾਸੀ ਸੁਇਨੀ ਗੋਤ ਦੇ ਖਤ੍ਰੀ ਗੁਰਮੁਖ ਦਾ ਪੁਤ੍ਰ, ਜਿਸ ਨੂੰ ਬਾਬਾ ਅਟਲ ਜੀ ਨੇ ਪ੍ਰਾਣ ਬਖਸ਼ੇ ਸਨ। ੯. ਢਾਕਾ ਨਿਵਾਸੀ ਸ਼੍ਰੀ ਗੁਰੂ ਅਰਜਨਦੇਵ ਦਾ ਉਪਕਾਰੀ ਸਿੱਖ। ੧੦. ਰੂਪਚੰਦ ਦਾ ਪਿਤਾ ਅਤੇ ਫੂਲ ਦਾ ਦਾਦਾ ਚੌਧਰੀ ਮੋਹਨ, ਜਿਸ ਨੇ ਆਪਣੇ ਵਡੇਰੇ ਦੇ ਨਾਮ ਪੁਰ ਮੇਹਰਾਜ ਗ੍ਰਾਮ ਵਸਾਇਆ. ਦੇਖੋ, ਬਾਹੀਆ ਅਤੇ ਮੇਹਰਾਜ। ੧੧. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੨. ਪੁਰ, ਅੰਤ ਰਗਣ .#ਉਦਾਹਰਣ-#ਧਰਦਾੜ੍ਹ ਜ੍ਯੋਂ ਰਣ ਗਾੜ੍ਹ ਹਨਐ,#ਤ੍ਰਯ ਲੋਕ ਜੀਤ ਸਭੈ ਲਿਯੇ,#ਬਹੁ ਦਾਨ ਦੈ ਸਨਮਾਨ ਸੇਵਕ,#ਭੇਜ ਭੇਜ ਤਹਾਂ ਦਿਯੇ. ×××#(ਕਲਕੀ)#ਦੇਖੋ, "ਹਰਿਗੀਤਿਕਾ" ਦਾ ਪਹਿਲਾ ਰੂਪ.#(ਅ) ਕੇਸ਼ਵਦਾਸ ਨੇ "ਰਾਮਚੰਦ੍ਰਿਕਾ" ਵਿੱਚ ਮੋਹਨ ਦਾ ਸਰੂਪ ਦਿੱਤਾ ਹੈ-#ਪ੍ਰਤਿ ਚਰਣ ਭ, ਨ, ਜ, ਯ. , , , #ਉਦਾਹਰਣ-#ਸੁੰਦਰ ਵਪੁ ਅਤਿ ਸ਼੍ਯਾਮਲ ਸੋਹੈ,#ਦੇਖਤ ਸੁਰ ਨਰ ਕੋ ਮਨ ਮੋਹੈ. ×××#(ੲ) ਮੋਹਨ ਦਾ ਤੀਜਾ ਰੂਪ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ, ੧੩- ੧੦ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਜੋ ਗੁਰੁ ਗੋਪੇ ਆਪਣਾ, ਸੋ ਠੌਰ ਨ ਪਾਵੈ,#ਚੌਰਾਸੀ ਭਟਕਤਾ ਫਿਰੈ, ਮਨ ਸਾਂਤਿ ਨ ਆਵੈ. ××#ਜੇ ਤੁਕ ਦੇ ਅੰਤ ਦੀ ਥਾਂ ਵਿਚਕਾਰ ਅਨੁਪ੍ਰਾਸ ਹੋਵੇ, ਤਦ ਇਹ ੨੩ ਮਾਤ੍ਰਾ ਦਾ ਸਿਰਖਿੰਡੀ (ਸ਼੍ਰੀਖੰਡ) ਬਣ ਜਾਂਦਾ ਹੈ.
ਗੋਇੰਦਵਾਲ ਵਿੱਚ ਉਹ ਚੌਬਾਰਾ, ਜਿਸ ਵਿੱਚ ਬਾਬਾ ਮੋਹਨ ਜੀ ਨਿਵਾਸ ਕਰਦੇ ਸਨ. ਸ਼੍ਰੀ ਗੁਰੂ ਅਰਜਨਦੇਵ ਨੇ ਇਸੇ ਚੌਬਾਰੇ ਹੇਠ ਗਲੀ ਵਿੱਚ ਬੈਠਕੇ "ਮੋਹਨ ਤੇਰੇ ਊਚੇ ਮੰਦਿਰ" ਸ਼ਬਦ ਗਾਇਆ ਸੀ. ਹੁਣ ਚੌਬਾਰੇ ਦੇ ਥਾਂ ਸਾਧਾਰਣ ਜੇਹਾ ਮਕਾਨ ਹੈ. ਦੇਖੋ, ਗੋਇੰਦਵਾਲ ਦਾ ਨੰਃ ੫.
ਦੇਖੋ, ਮੋਹਨ ੭.
ਦੇਖੋ, ਪਟਨਾ ਨੰਃ ੬.