Meanings of Punjabi words starting from ਕ

ਕੋਸ ਮਾਤ੍ਰ. ਕੋਸ ਭਰ. "ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ." (ਸੋਰ ਮਃ ੫) ਲਾਲ (ਪਿਆਰੇ) ਵੱਲ ਜਦ ਇੱਕ ਕੋਹਮਾਤ੍ਰ ਸਫਰ ਤੈ ਕੀਤਾ, ਤਦ ਚਤੁਰ ਪਤ੍ਰਹਾਰ (ਕਾਸ਼ਿਦ) ਆਮਿਲਿਆ. ਭਾਵ- ਗੁਰੂ ਮਿਲੇ.


ਸੰ. ਕੋਸ਼ਲ. ਸੰਗ੍ਯਾ- ਘਾਘਰਾ ਅਤੇ ਸਰਯੂ ਨਦੀ ਦੇ ਮੱਧ ਦਾ ਦੇਸ਼, ਜਿਸ ਦਾ ਪ੍ਰਧਾਨ ਨਗਰ ਅਯੋਧ੍ਯਾ ਹੈ। ੨. ਛਤ੍ਰੀਆਂ ਦਾ ਇੱਕ ਗੋਤ੍ਰ.


ਸੰ. कोष्ण ਵਿ- ਥੋੜਾ ਗਰਮ. ਕਿੰਚਿਤ ਉਸ੍ਨ। ੨. ਫ਼ਾ. [کوشا] ਕੋਸ਼ਾ. ਕੋਸ਼ਿਸ਼ ਕਰਨ ਵਾਲਾ.


ਦੇਖੋ, ਸਾਲ.


ਫ਼ਾ. [کوشِش] ਸੰਗ੍ਯਾ- ਪ੍ਰਯਤਨ. ਉੱਦਮ.


ਦੇਖੋ, ਕੁਸੀਦ। ੨. ਡਿੰਗ. ਸੁਸਤੀ. ਆਲਸ.


ਫ਼ਾ. [کوشیِدن] ਕ੍ਰਿ- ਕੋਸ਼ਿਸ਼ (ਯਤਨ) ਕਰਨਾ.