ਵਿਦੂਰਥ. ਦੇਖੋ, ਬਯਦੂਰਥ.
nan
ਸੰਗ੍ਯਾ- ਵਾਣੀ. ਵਚਨ. "ਬੋਲਹਿ ਮੀਠੇ ਬੈਨ." (ਧਨਾ ਮਃ ੫) ੨. ਸੰ. ਵੈਣ. ਵੇਣ ਰਾਜਾ ਦਾ ਪੁਤ੍ਰ ਪ੍ਰਿਥੁ. "ਬਲਿ ਬੈਨ ਬਿਕ੍ਰਮ ਭੋਜ ਹੂੰ ਮੇ ਮੌਜ ਐਸੀ." (ਕਵਿ ੫੨)
ਸੰ. ਵੈਨਤੇਯ. ਵਿਨਤਾ ਦਾ ਪੁਤ੍ਰ ਗਰੁੜ. "ਭਵਬੰਧਨ ਪੰਨਗ੍ ਜੇ ਗ੍ਰਾਸੇ, ਬੈਨਤੇਯ ਹੋ ਤਿਨ ਕੋ." (ਨਾਪ੍ਰ) ਦੇਖੋ, ਗੁਰੜ.
ਫ਼ਾ. [بیعنامہ] ਬੈਅ਼ਨਾਮਹ. ਖ਼ਰੀਦ ਦੀ ਲਿਖਤ. ਵਿਕ੍ਰਯਪਤ੍ਰ.
ਸੰ. ਵੈਰ. ਸੰਗ੍ਯਾ- ਦੁਸ਼ਮਨੀ. ਦ੍ਵੇਸ. "ਬੈਰ ਬਿਰੋਧ ਛੇਦੇ ਭੈ ਭਰਮਾ." (ਪ੍ਰਭਾ ਅਃ ਮਃ ੫) ੨. ਬਗੈਰ ਦਾ ਸੰਖੇਪ. ਦੇਖੋ, ਬੈਰੇਕੰਨਾ.
ਅ਼. [بیرق] ਬੈਰਕ਼. ਸੰਗ੍ਯਾ- ਛੋਟਾ ਝੰਡਾ. ਪਤਾਕਾ. "ਚਲ ਬਰਕਾ ਧਰ ਅਗਾਰੀ." (ਗੁਪ੍ਰਸੂ) ੨. ਫਰਹਰਾ. ਨਿਸ਼ਾਨ ਦਾ ਵਸਤ੍ਰ. "ਝੂਲਣ ਨੇਜੇ ਬੈਰਕਾਂ." (ਚੰਡੀ ੩) ੩. ਅੰ. Barrack ਕੋਠੜੀਆਂ ਦੀ ਸ਼੍ਰੇਣੀ (ਕਤਾਰ). ਬਾਰੱਗ.
ਦੇਖੋ, ਬੈਰਕ ੧. ਅਤੇ ੨. "ਬਰਛੀ ਅਰੁ ਬੈਰਖ ਬਾਨ ਧੁਜਾ." (ਕਲਕੀ)
ਵੈਰ ਕਰਨ ਵਾਲੀ.