ਤੁ. [بیرم] ਤਿਉਹਾਰ ਈ਼ਦ ਜਸ਼ਨ. ਪਰਵ.
ਹਰਿਗੋਬਿੰਦਪੁਰ (ਸ਼੍ਰੀ ਗੋਬਿੰਦਪੁਰ) ਦੇ ਜੰਗ ਵਿੱਚ ਲੜਨ ਆਇਆ ਇੱਕ ਸਰਦਾਰ. ਭਾਈ ਮਥੁਰਾ ਇਸ ਨੂੰ ਮਾਰਕੇ ਸ਼ਹੀਦ ਹੋਇਆ.
nan
nan
ਵਿ- ਵੈਰ ਕਰਨ ਵਾਲਾ. ਵੈਰੀ. ਵਿਰੋਧੀ. "ਬੀਰ ਭਏ ਬੈਰਾਇ." (ਓਅੰਕਾਰ) "ਨਾ ਹਮ ਕਿਸ ਕੇ ਬੈਰਾਈ." (ਧਨਾ ਮਃ ੫) "ਜੀਤੇ ਪੰਚ ਬੈਰਾਈਆ." (ਸਵਾ ਮਃ ੫) ੨. ਸੰਗ੍ਯਾ- ਵੈਰਭਾਵ. ਸ਼ਤ੍ਰਤਾ. "ਮੇਰ ਤੇਰ ਜਬ ਇਨਹਿ ਚੁਕਾਈ। ਤਾਂਤੇ ਇਸ ਸੰਗਿ ਨਹੀਂ ਬੈਰਾਈ." (ਗਉ ਅਃ ਮਃ ੫)
ਸੰ. ਵਾਰਾਹ. ਵਰਾਹ ਨਾਲ ਹੈ ਜਿਸ ਦਾ ਸੰਬੰਧ. ਵਰਾਹ ਦਾ। ੨. ਵਰਾਹ (ਸੂਰ) ਲਈ ਭੀ ਬੈਰਾਹ ਸ਼ਬਦ ਆਇਆ ਹੈ. "ਰੇ ਬੈਰਾਹ ਸਿਖਾਵ ਮਤ ਚਲਨ ਯਾਂਹਿ ਬੈਰਾਹ."¹ (ਬਸੰਤ ਸਤਸਈ) ੩. ਬੇ- ਰਾਹ ਕੁਮਾਰਗ.
ਦੇਖੋ, ਬਾਰਹਖੜੀ.
ਸੰ. ਵਿਰਾਗ. ਸੰਗ੍ਯਾ- ਰਾਗ (ਮੁਹੱਬਤ) ਦਾ ਅਭਾਵ ਪਦਾਰਥਾਂ ਵਿੱਚ ਪ੍ਰੇਮ ਦਾ ਨਾ ਹੋਣਾ. ਵੈਰਾਗ੍ਯ. ਵਿਰਾਗ ਦਾ ਭਾਵ. ਦੇਖੋ, ਵੈਰਾਗ। ੨. ਰੁਦਨ. ਰੋਣਾ. "ਸਹਜ ਬੈਰਾਗ. ਸਹਜੇ ਹੀ ਹਸਨਾ." (ਗਉ ਅਃ ਮਃ ੫) ਦੇਖੋ, ਬੈਰਾਗ ਛੁੱਟਣਾ। ੩. ਉਪਰਾਮਤਾ. "ਜਿਹ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ." (ਸਃ ਮਃ ੯) ਵੇਸ (ਭੇਖ) ਤੋਂ ਭੀ ਜਿਸ ਨੇ ਉਪਰਾਮਤਾ ਗ੍ਰਹਿਣ ਕੀਤੀ ਹੈ.
ਕ੍ਰਿ- ਰੋਪੈਣਾ. ਨੇਤ੍ਰਾਂ ਤੋਂ ਜਲਧਾਰਾ ਵਹਿਣੀ. "ਕੰਠ ਨਾਲ ਜਦ ਲਾਇਆ. ਤਦ ਰਮੇਸਰਦਾਸ ਦਾ ਬੈਰਾਗ ਛੁੱਟ ਗਿਆ." (ਜਸਭਾਮ)
ਸੰਗ੍ਯਾ- ਵੈਰਾਗ੍ਯਵਾਨ ਸਾਧੁ ਦੀ ਆਧਾਰੀ. ਟਿਕਟਿਕੀ, ਜੋ ਇਸ T ਆਕਾਰ ਦੀ ਹੁੰਦੀ ਹੈ. ਇਸ ਉੱਤੇ ਬਾਂਹਾਂ ਰੱਖਕੇ ਸਾਧੂ ਬੈਠਦੇ ਹਨ.
ਵਿ- ਵੈਰਾਗ ਵਾਲੀ. "ਖੋਜਤ ਖੋਜਤ ਭਈ ਬੈਰਾਗਨਿ." (ਗਉ ਮਃ ੫) ੨. ਸੰਗ੍ਯਾ- ਵੈਰਾਗ੍ਯ ਨੂੰ ਪ੍ਰਾਪਤ ਹੋਈਆਂ ਇੰਦ੍ਰੀਆਂ. "ਦਸ ਬੈਰਾਗਨਿ ਮੋਹਿ ਬਸਿ ਕੀਨੀ." (ਧਨਾ ਨਾਮਦੇਵ)