Meanings of Punjabi words starting from ਸ

ਸੁਕੇਤੀਆ ਗੋਤ ਦੇ ਰਾਜਪੂਤਾਂ ਦੀ ਇੱਕ ਪਹਾੜੀ ਰਿਆਸਤ, ਜੋ ਸਤਲੁਜ ਦੇ ਉੱਤਰ ਹੈ. ਦੇਖੋ, ਬਾਈਧਾਰ। ੨. ਸੰ. ਵਿ- ਉੱਤਮ ਅਰਥ ਵਾਲਾ. ਨੇਕ ਖਿਆਲ ਵਾਲਾ। ੪. ਉਪਕਾਰੀ.


ਦੇਖੋ, ਸੁਕੇਤ.


ਸੰ. ਵਿ- ਬਹੁਤ ਉੱਜਲ। ੨. ਚਮਕੀਲਾ ੩. ਉੱਤਮ ਕੇਸਾਂ ਵਾਲਾ। ੪. ਸੰਗ੍ਯਾ- ਪੰਛੀਆਂ ਦੀ ਬੋਲੀ ਸਮਝਣ ਵਾਲਾ। ੫. ਤਾੜਕਾ ਰਾਖਸੀ ਦਾ ਪਿਤਾ.


ਸੁਗ੍ਰੀਵ ਦਾ ਉਲਥਾ ਰੂਪ ਨਾਉਂ ਹੈ. ਦੇਖੋ, ਸੁਗ੍ਰੀਵ। ੨. ਵਿ- ਸੁੰਦਰ ਹੈ ਕੰਠ (ਗਲਾ) ਜਿਸ ਦਾ. ਸੁਰੀਲੀ ਆਵਾਜ਼ ਵਾਲਾ.


ਡਿੰਗ. ਸ਼ੁਕ੍ਰ ਦੇ ਸ਼ਿਸ਼੍ਯ (ਚੇਲੇ) ਦੈਤ.


ਸੁਕ੍ਰਚੱਕ ਪਿੰਡ ਦੇ ਵਸ ਨੀਕ ਸਿੱਖਾਂ ਦੀ ੧੨. ਮਿਸਲਾਂ ਵਿੱਚੋਂ ਇਕ ਮਿਸਲ, ਜੋ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਸਰਦਾਰ ਚੜ੍ਹਤ ਸਿੰਘ ਸਾਂਹਸੀ ਗੋਤ ਦੇ ਜੱਟ ਨੇ ਸੰਮਤ ੧੮੧੦ ਵਿੱਚ ਕਾਇਮ ਕੀਤੀ. ਇਸ ਦੀ ਰਾਜਧਾਨੀ ਗੁੱਜਰਾਂਵਾਲਾ ਸੀ. ਇਸ ਮਿਸਲ ਵਿੱਚ ਸਭ ਤੋਂ ਮਹਾ ਪ੍ਰਤਾਪੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਇਆ ਹੈ. ਜਿਲਾ ਅੰਮ੍ਰਿਤਸਰ ਦੇ ਰਈਸ ਸੰਧਾਵਾਲੀਏ ਅਤੇ ਰਸੂਲਪੁਰੀਏ ਹੁਣ ਇਸੇ ਮਿਸਲ ਵਿੱਚੋਂ ਦੇਖੇ ਜਾਂਦੇ ਹਨ. ਕਰਨਾਲ ਜਿਲੇ ਦੇ ਸਿਕਰੀ ਦੇ ਸਰਦਾਰ ਇਸੇ ਮਿਸਲ ਦੇ ਪੰਥਰਤਨ ਸਰਦਾਰ ਭਾਗ ਸਿੰਘ ਦੀ ਵੰਸ਼ ਹਨ.