Meanings of Punjabi words starting from ਪ

ਸੰਗ੍ਯਾ- ਪਰੋਣ ਅਤੇ ਗੁੰਨ੍ਹਣ ਦੀ ਕ੍ਰਿਯਾ.


ਕ੍ਰਿ- ਪ੍ਰਵੇਸ਼ ਕਰਨਾ. ਗੱਡਣਾ. ਚੁਭੋਣਾ. "ਪਾਵੇ ਵਿੱਚ ਸੂਈ ਪੋੜ ਆਵੋ." (ਭਗਤਾਵਲੀ)


ਸੰ. प्रोञछन्- ਪ੍ਰੇਂਛਨ. ਪੂੰਝਣਾ.


ਸੰ. ਪੁੰਡ੍ਰ. ਸੰਗ੍ਯਾ- ਮੋਟਾ ਕਮਦ. ਪੋਨਾ.


ਦੇਖੋ, ਪਉ.


ਪੁਸ੍ਟਿ ਕਰਨ ਵਾਲੀ. ਪੁਸ੍ਟਿ ਕਾਰਿਣੀ. "ਪਰਾ ਪੌਸ੍ਟਨੀ ਪਾਰਬਤੀ." (ਚੰਡੀ ੨)