ਸੰ. ਵਜ੍ਰਾਕਰ. ਸੰਗ੍ਯਾ- ਹੀਰੇ ਦੀ ਖਾਣ.
ਰਚਨਾ ਦੀ ਖਾਣ. "ਜਪਿ ਹਰਿ ਬੈਰਾਗਰੁ." (ਮਃ ੪. ਵਾਰ ਕਾਨ) ੨. ਵਿ- ਵੈਰਾਗ੍ਯਵਾਨ. ਉਦਾਸੀਨ. "ਤੂ ਠਾਕੁਰੋ ਬੈਰਾਗਰੋ." (ਸੂਹੀ ਛੰਤ ਮਃ ੫)
वैरागिन्. ਵਿ- ਵੈਰਾਗੀ. ਵੈਰਾਗ੍ਯ ਵਾਲਾ. ਜਗਤ ਦੇ ਪਦਾਰਥਾਂ ਨਾਲ ਜਿਸ ਦਾ ਪ੍ਰੇਮ ਨਹੀਂ. "ਨਹ ਚੀਨਿਆ ਪਰਮਾਨੰਦ ਬੈਰਾਗੀ." (ਮਾਰੂ ਮਃ ੧) "ਜੋ ਮਨੁ ਮਾਰਹਿ ਆਪਣਾ, ਸੋ ਪੁਰਖੁ ਬੈਰਾਗੀ." (ਵਡ ਛੰਤ ਮਃ ੩) ੨. ਸੰਗ੍ਯਾ- ਵੈਸਨਵ ਸਾਧੂਆਂ ਦਾ ਇੱਕ ਫਿਰਕਾ, ਜਿਸ ਦਾ ਆਚਾਰਯ ਰਾਮਾਨੰਦ ਹੈ. "ਰਾਮਾਨੰਦ ਬਹੁਰ ਪ੍ਰਭੁ ਕਰਾ। ਭੇਸ ਬੈਰਾਗੀ ਕੋ ਤਿਨ ਧਰਾ।।" (ਵਿਚਿਤ੍ਰ) ਬੈਰਾਗੀਆਂ ਦੇ ਪੰਜ ਕਰਮ ਧਰਮ ਦਾ ਅੰਗ ਹਨ- ਦ੍ਵਾਰਿਕਾ ਦੀ ਯਾਤ੍ਰਾ, ਸ਼ੰਖ ਚਕ੍ਰ ਆਦਿ ਵਿਸਨੁ ਚਿੰਨ੍ਹਾਂ ਦਾ ਸ਼ਰੀਰ ਪੁਰ ਛਾਪਾ, ਗੋਪੀਚੰਦਨ ਦ ਤਿਲਕ, ਕ੍ਰਿਸਨ ਅਥਵਾ ਰਾਮਮੂਰਤਿ ਦੀ ਉਪਾਸਨਾ ਅਤੇ ਤੁਲਸੀਮਾਲਾ ਦਾ ਧਾਰਣ. ਦੇਖੋ, ਬੈਸਨਵ.
ਵੈਰਾਗ੍ਯਵਾਨ. ਦੇਖੋ, ਬੈਰਾਗੀ. "ਅਨਭਉ ਕਿਨੈ ਨ ਦੇਖਿਆ, ਬੈਰਾਗੀਅੜੇ!" (ਮਾਰੂ ਕਬੀਰ)
ਦੇਖੋ, ਵੈਰਾਗ। ੨. ਉਦਾਸੀਨਤਾ. ਨਿਰਾਸਤਾ. "ਮਨ, ਕਿਉ ਬੈਰਾਗੁ ਕਰਹਿਗਾ? ਸਤਿਗੁਰੁ ਮੇਰਾ ਪੂਰਾ." (ਆਸਾ ਮਃ ੫)
nan
ਦੇਖੋ, ਵਿਰਾਟ ਅਤੇ ਵੈਰਾਟੰ.
ਸੰਗ੍ਯਾ- ਵੈਰਭਾਵ. ਦੁਸ਼ਮਨੀ. "ਸਾਜਨ ਸਿਉ ਬੈਰਾਨਾ." (ਆਸਾ ਮਃ ੫)
ਦੇਖੋ, ਬੈਰਾੜ ਅਤੇ ਵਿਦਰਭ.
ਦੇਖੋ, ਬੈਰਾੜੀ.
ਇੱਕ ਮਹਾਂ ਸ਼ੂਰਵੀਰ ਜਾਤਿ, ਜਿਸ ਦਾ ਨਿਕਾਸ ਭੱਟੀ ਰਾਜਪੂਤਾਂ ਵਿੱਚੋਂ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਇਸ ਜਾਤਿ ਪੁਰ ਖ਼ਾਸ ਕ੍ਰਿਪਾ ਹੋਈ ਹੈ, ਜੋ ਜਫ਼ਰਨਾਮੇ ਦੇ ਇਸ ਵਾਕ ਤੋਂ ਸਿੱਧ ਹੁੰਦੀ ਹੈ- "ਹਮਹ ਕ਼ੌਮ ਬੈਰਾੜ ਹੁਕਮੇ ਮਰਾਸ੍ਤ." ਦੇਖੋ, ਫੂਲਵੰਸ਼.
ਦੇਖੋ, ਗੁਰੂਸਰ ਨੰ. ੮.