Meanings of Punjabi words starting from ਬ

ਸੰ. वराटी- ਵਰਾਟੀ. ਇਹ ਮਾਰੂਠਾਟ ਦੀ ਸੰਪੂਰਣ ਰਾਗਿਣੀ ਹੈ. ਸਣਜ ਗਾਂਧਾਰ ਪੰਚਮ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਹੈ, ਪਰ ਦੁਰਬਲ ਹੋਕੇ ਲਗਦਾ ਹੈ. ਵਾਦੀ ਗਾਂਧਾਰ ਅਤੇ ਸੰਵਾਦੀ ਧੈਵਤ ਹੈ. ਇਸ ਵਿੱਚ ਗਾਂਧਾਰ ਅਤੇ ਪੰਚਮ ਦੀ ਸੰਗਤਿ ਰਹਿਂਦੀ ਹੈ. ਇਸ ਦੇ ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਬੈਰਾੜੀ ਦਾ ਤੇਰ੍ਹਵਾਂ ਨੰਬਰ ਹੈ.


ਸੰ. वैरिन- ਵੈਰੀ. ਵਿ- ਵੈਰ (ਦੁਸ਼ਮਨ) ਕਰਨ ਵਾਲਾ. "ਬੈਰੀ ਸਭਿ ਵਹਿ ਮੀਤ." (ਰਾਮ ਮਃ ੫)


ਵਿ- ਵੈਰੀ (ਦੁਸ਼ਮਨ) ਨੂੰ ਸੱਲਰੂਪ। ੨. ਸੰਗ੍ਯਾ- ਦੱਖਣੀ ਬਿਹਾਰ ਵਿੱਚ ਜਗਦੀਸ਼ਪੁਰ ਦੇ ਰਾਜਾ ਗਜਪਤੀ ਦਾ ਛੋਟਾ ਭਾਈ, ਜੋ ਅਕਬਰ ਦੇ ਜਮਾਨੇ ਪ੍ਰਸਿੱਧ ਹੋਇਆ ਹੈ.


ਵਹਿਰ- ਏਕ- ਨਾ. ਵਹਿਰ (ਬਾਹਰ) ਇੱਕ ਨਹੀਂ. "ਨਈਆ ਤੇ ਬੈਰੇਕੰਨਾ." (ਧਨਾ ਨਾਮਦੇਵ) ਪ੍ਰੇਰਕ ਕਰਤਾਰ (ਨਯਤਾ) ਤੋਂ ਬਾਹਰ ਇੱਕ ਨਹੀਂ। ੨. ਬਗੈਰ ਇੱਕ ਨਾ.


ਸੰਗ੍ਯਾ- ਬਲਦ. ਦੇਖੋ, ਬੈਲੁ। ੨. ਭਾਵ- ਮੂਰਖ. ਪਸ਼ੂ। ੩. ਵ੍ਯਸਨ. ਐਬ। ੪. ਸੰ. ਵਿ- ਬਿਲ (ਖੁੱਡ) ਵਿੱਚ ਰਹਿਣ ਵਾਲਾ.