Meanings of Punjabi words starting from ਸ

ਭੰਗੜ। ੨. ਭੰਗ ਘੋਟਣ ਦਾ ਕੰਮ ਹੈ ਜਿਸ ਦੇ ਸਪੁਰਦ. ਦੇਖੋ, ਸੁੱਖਾ.


ਦੇਖੋ, ਸਹਜ ਸੁਖ.


ਵਿ- ਸੁਖ ਦਾ ਸਮੁੰਦਰ. "ਸੁਖਸਾਗਰ ਹਰਿਨਾਮ ਹੈ." (ਸ੍ਰੀ ਮਃ ੩)


ਵਿ- ਸੁਖ ਦੀ ਸ਼ਾਲਾ. ਸੁਖ ਦਾ ਘਰ "ਨਨਕ ਸੁਖਸਾਲ." (ਬਿਲਾ ਮਃ ੫) ੨. ਸੰਗ੍ਯਾ- ਕਰਤਾਰ। ੩. ਆਤਮਗ੍ਯਾਨ.


ਸੁਖ ਸ਼ਾਂਤਿ. ਦੇਖੋ, ਸਾਂਦਿ.


ਦੇਖੋ, ਸੁਖ ੧. ਅਤੇ ਸੁਖ ਮਨਾਉਣੀ.


ਵਿ- ਸ਼ੈਲਸੁਖ. ਅਚਲ ਸੁਖ, "ਮਹਾ ਪੁਨੀਤ ਭਏ ਸੁਖਸੈਲ" (ਗਉ ਮਃ ੫)


ਵਿ- ਸੁਖਦਾਯਕ ਗੀਤ। ੨. ਆਨੰਦ ਦਾ ਗੀਤ.


ਵਿ- ਸੁਖਗਮ੍ਯ. ਜਿਸ ਪਾਸ ਪਹੁ- ਚਣਾ ਔਖਾ ਨਹੀਂ. ਆਸਾਨੀ ਨਾਲ ਪ੍ਰਾਪਤ ਹੋਣ ਯੋਗ੍ਯ. ਬਿਨਾ ਕਠਿਨ ਸਾਧਨਾ ਦੇ ਇਸ ਦੀ ਪ੍ਰਾਪਤੀ ਹੋ ਸਕਦੀ ਹੈ. "ਸਿਮਰਿ ਸੁਆਮੀ ਸੁਖਹਗਾਮੀ." (ਸ੍ਰੀ ਛੰਤ ਮਃ ੫)


ਬਾਬਾ ਫੂਲ ਦੇ ਸੁਪੁਤ੍ਰ ਤਿਲੋਕ ਸਿੰਘ ਜੀ ਦਾ ਛੋਟਾ ਪੁਤ੍ਰ, ਜੋ ਜੀਂਦ ਸ਼ਾਖ ਦਾ ਵਡੇਰਾ ਹੋਇਆ. ਇਸ ਦੇ ਆਪਣੇ ਨਾਉਂ ਤੇ ਸੁਖਚੈਨ ਪਿੰਡ ਵਸਾਇਆ. ਇਸ ਦਾ ਦੇਹਾਂਤ ਸਨ ੧੭੫੧ ਵਿੱਚ ਹੋਇਆ.