Meanings of Punjabi words starting from ਸ

ਦੇਖੋ, ਫਗਵਾੜਾ.


ਵਿ- ਸੁਖ ਰਕ੍ਸ਼੍‍ਕ। ੨. ਸੁਖਦਾਇਕ ਛਤ੍ਰ, ਜੋ ਵਿਪਦਾ ਰੂਪ ਧੁੱਪ ਤੋਂ ਬਚਾਵੇ.


ਧਮਿਆਲ ਪਿੰਡ ਦਾ (ਜੋ ਰਾਵਲਪਿੰਡੀ ਤੋਂ ਤਿੰਨ ਮੀਲ ਹੈ) ਵਸਨੀਕ ਖਤ੍ਰੀ, ਜੋ ਦੁਰਗਾਭਗਤ ਸੀ. ਸ਼੍ਰੀ ਗੁਰੂ ਅਮਰ ਦਾਸ ਜੀ ਦੀ ਸ਼ਰਨ ਵਿੱਚ ਆਕੇ ਗੁਰਮੁਖ ਸਿੱਖਾਂ ਵਿੱਚ ਗਿਣਿਆ ਗਿਆ. ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ (ਗੱਦੀ) ਬਖਸ਼ੀ. ਭਾਈ ਸੁੱਖਣ ਨੇ ਪੋਠੋਹਾਰ ਵਿੱਚ ਗੁਰਸਿੱਖੀ ਦਾ ਵਡਾ ਪ੍ਰਚਾਰ ਕੀਤਾ. ਇਸ ਦੀ ਵੰਸ਼ ਦੇ ਰਤਨ ਡਾਕਟਰ ਸੁਰਜਨ ਸਿੰਘ ਜੀ ਹੁਣ ਭੀ ਗੁਰੁਮਤ ਦੇ ਪ੍ਰਚਾਰਕ ਹਨ.


ਵਿ- ਸੁਖ ਦੇਣ ਵਾਲਾ.


ਵਿ- ਸੁਖਦਾਇਕ ਹੈ ਦਰਸ਼ਨ ਜਿਸ ਦਾ "ਜੋ ਸੁਖਦਰਸਨ ਪੇਖਤੇ ਪਿਆਰੇ, ਮੁਖ ਤੇ ਕਹਿਣ ਨ ਜਾਇ." (ਆਸਾ ਮਃ ੫. ਬਿਰਹੜੇ) ੨. ਸੰਗ੍ਯਾ- ਇੱਕ ਬੂਟੀ, ਜਿਸ ਦਾ ਰਸ ਕੰਨ ਦੀ ਪੀੜ ਹਟਾਉਣ ਲਈ ਵਰਤੀਦਾ ਹੈ. ਇਹ ਲਿਲੀ ਦੀ ਇੱਕ ਜਾਤਿ ਹੈ. ਇਸ ਦਾ ਫੁੱਲ ਬਹੁਤ ਸੁੰਦਰ ਹੁੰਦਾ ਹੈ. ਸੰ. ਸੁਦਰ੍‍ਸ਼ਨਾ. L. Amoryllis Zeyanicum । ੪. ਸ਼੍ਰੀ ਗੁਰੂ ਨਾਨਕ ਦੇਵ, ਜਿਸ ਦਾ ਦੀਦਾਰ ਆਨੰਦ ਦੇਣ ਵਾਲਾ ਹੈ.


ਵਿ- ਸੁਖਦਾਤਾ। ੨. ਸੰਗ੍ਯਾ- ਇੱਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਅੱਠ ਮਾਤ੍ਰਾ, ਅੰਤ ਗੁਰੁ ਲਘੁ. ਇਸ ਦਾ "ਮਧੁਭਾਰ" ਛੰਦ ਨਾਲੋਂ ਇਤਨਾ ਹੀ ਭੇਦ ਹੈ ਕਿ ਇਸ ਵਿੱਚ ਤੁਕ ਦੇ ਅੰਤ ਜਗਣ ਦਾ ਨੇਮ ਨਹੀਂ#ਉਦਾਹਰਣ-#ਰਿਖਿ ਵਿਦਾ ਕੀਨ। ਆਸਿਖਾ ਦੀਨ।#ਦੁਤਿ ਰਾਮ ਚੀਨ। ਮੁਨ ਮਨ ਪ੍ਰਬੀਨ ॥ (ਰਾਮਾਵ)#(ਅ) ਪ੍ਰਤਿ ਚਰਣ ੨੨ ਮਾਤ੍ਰਾ ਦਾ ਭੀ "ਸੁਖਦਾ ਛੰਦ" ਹੁੰਦਾ ਹੈ. ਜਿਸ ਦੇ ਅੰਤ ਗੁਰੂ, ਅਤੇ ੧੨- ੧੦ ਮਾਤ੍ਰਾ ਤੇ ਵਿਸ਼੍ਰਾਮ ਹੋਇਆ ਕਰਦਾ ਹੈ.#ਉਦਾਹਰਣ-#ਜਗਜੀਵਨ ਕੋ ਸੇਵੋ, ਜਗਜੀਵਨ ਤਬ ਹੀ. xxx