Meanings of Punjabi words starting from ਸ

ਵਿ- ਸੁਖਦਾਤ੍ਰਿ. ਸੁਖ ਦੇਣ ਵਾਲਾ. ਸੁਖਦਾਇਕ. "ਸੁਖਦਾਈ ਜੀਅਨ ਕੋ ਦਾਤਾ." (ਦੇਵ ਮਃ ੫) "ਸੁਖਦਾਤਾ ਹਰਿ ਏਕੁ ਹੈ." (ਭੈਰ ਮਃ ੩) ਸੁਖਦਾਨੀ. ਵਿ- ਸੁਖ ਦੇਣ ਵਾਲਾ. ੨. ਸੰਗ੍ਯਾ- ਦੇਖੋ, ਸਵੈਯੇ ਦਾ ਭੇਦ ੧੬.


ਇੱਕ ਛੰਦ. ਇਸ ਦਾ ਨਾਉਂ "ਸਗੌਨਾ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਅੱਠ ਅੱਠ ਅੱਖਰ, ਤੁਕ ਦੇ ਆਦਿ ਲਘੁ, ਅੰਤ ਗੁਰੁ. ਪੰਜ ਅਤੇ ਤਿੰਨ ਅੱਖਰਾਂ ਤੇ ਵਿਸ਼੍ਰਾਮ.#ਉਦਾਹਰਣ-#ਕਿ ਨਾਗਰੀ ਕੇ, ਏਸ ਹੈਂ,#ਕਿ ਮ੍ਰਿਗੀ ਕੇ ਨਰੇਸ ਹੈਂ,#ਕਿ ਰਾਜਾ ਛਤ੍ਰਧਾਰੀ ਹੈਂ,#ਕਿ ਕਾਲੀ ਕੇ ਭਿਖਾਰੀ ਹੈਂ. (ਕਲਕੀ)


ਦੇਖੋ, ਸੁਖਦਾਈ.


ਸੰਗ੍ਯਾ- ਸ਼ੁਕਦੇਵ. ਦੇਖੋ ਸੁਕ ੪. "ਇਹ ਮਨਿ ਲੀਣ ਭਏ ਸੁਖਦੇਉ." (ਗਉ ਅਃ ਕਬੀਰ) ੨. ਜਸਰੋਟਾ ਦਾ ਪਹਾੜੀ ਰਾਜਾ ਸੁਖਦੇਵ, ਜੋ ਨਦੌਨ ਦੇ ਜੰਗ ਵਿੱਚ ਭੀਮਚੰਦ ਦੀ ਸਹਾਇਤਾ ਲਈ ਮੌਜੂਦ ਸੀ. "ਸੁਖੰਦੇਵ ਗਾਜੀ ਜਸਾਰੋਟ ਰਾਯੰ." (ਵਿਚਿਤ੍ਰ. ਅਃ ੯) ੩. ਦਸ਼ਮੇਸ਼ ਦਾ ਹਜੂਰੀ ਇੱਕ ਪੰਡਿਤ ਕਵਿ, ਜਿਸ ਨੇ ਕਰਤਾਰ ਦੇ ਬਾਰਾਂ ਵਿਸ਼ੇਸਣਾਂ (ਸਤ, ਚਿਤ, ਆਨੰਦ, ਅਦ੍ਵਿਤੀਯ, ਅਖੰਡ, ਅਚਲ, ਅਨੰਤ, ਪ੍ਰਕਾਸ਼. ਕੂਟਸ੍‍ਥ, ਅਜ, ਅਕ੍ਰਿਯ, ਅਤੇ ਬ੍ਰਹਮ) ਦੀ ਵਿਚਿਤ੍ਰ ਵ੍ਯਾਖਯਾ ਲਿਖੀ ਹੈ.


ਵਿ- ਸੁਖ ਦਾ ਘਰ। ੨. ਸੰਗ੍ਯਾ- ਸਤਿਗੁਰੂ। ੩. ਕਰਤਾਰ। ੪. ਆਤਮਗ੍ਯਾਨ। ੫. ਵੈਕੁੰਠ.


ਫ਼ਾ. ਸੰਗ੍ਯਾ- ਗੱਲ. ਬਾਤ। ੨. ਛੰਦ. ਪਦ. ਦੇਖੋ, ਸਖੁਨ.


ਫ਼ਾ. [سخنور] ਵਿ- ਬਚਨ ਦਾ ਪੂਰਾ. ਬਾਤ ਦਾ ਧਨੀ. ਗੱਲ ਦਾ ਪੱਕਾ.