Meanings of Punjabi words starting from ਇ

ਸੰਗ੍ਯਾ- ਪੂਰਣਮਾਸੀ. ਪੁਨ੍ਯਾ ਤਿਥਿ, ਜਿਸ ਰਾਤ ਨੂੰ ਇੰਦੁ (ਚੰਦ੍ਰਮਾ) ਪੂਰਣ ਹੁੰਦਾ ਹੈ। ੨. ਵਿਦਰਭਪਤਿ ਰਾਜਾ ਭੋਜ ਦੀ ਭੈਣ, ਜਿਸ ਨੇ ਸ੍ਵਯੰਵਰ ਵਿੱਚ ਰਘੁ ਦੇ ਪੁਤ੍ਰ ਰਾਜਾ ਅਜ ਨੂੰ ਵਰਿਆ. ਦੇਖੋ, ਅਜ. "ਇੰਦੁਮਤੀ ਹਿਤ ਅਜ ਨ੍ਰਿਪਤਿ ਜਿਮ ਗ੍ਰਿਹ ਤਜ ਲਿਯ ਜੋਗ." (ਰਾਮਾਵ)


ਸੰ. इन्दुर. ਸੰਗ੍ਯਾ- ਚੂਹਾ. ਮੂਸ.


ਦੇਖੋ, ਇੰਦੁ ਅਤੇ ਇੰਦ੍ਰ.


ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ.


ਸੰਗ੍ਯਾ- ਇੰਦ੍ਰ ਦਾ ਇੰਦ੍ਰ ਕਸ਼੍ਯਪ, ਤਿਸ ਦੀ ਪ੍ਰਿਥਵੀ. ਜਮੀਨ. ਭੂਮਿ. (ਸਨਾਮਾ)


ਵਿ- ਇੰਦ੍ਰਾਨ ਇੰਦ੍ਰ. ਸ਼ਹਨਸ਼ਾਹ। ੨. ਇੰਦ੍ਰ ਦਾ ਭੀ ਸ੍ਵਾਮੀ. "ਕੋਟਿ ਇੰਦ੍ਰ ਇੰਦ੍ਰਾਣ." (ਜਾਪੁ)


ਸੰਗ੍ਯਾ- ਇੰਦ੍ਰ ਦਾ ਪੁਤ੍ਰ ਅਰਜੁਨ, ਇਸ ਦਾ ਸ਼ਸ੍ਤੁ ਧਨੁਖ ਅਤੇ ਤੀਰ (ਸਨਾਮਾ)


ਰਾਜਾ ਯੁਧਿਸ਼੍ਠਿਰ ਦਾ ਰਥਵਾਹੀ.


ਦੇਖੋ, ਇੰਦ੍ਰ ਧਨੁਖ.


ਸੰ. ਸੰਗ੍ਯਾ- ਮੋਹ ਲੈਣ ਵਾਲੀ ਕ੍ਰਿਯਾ. ਰਿਖੀ ਮੁਨੀਆਂ ਨੂੰ ਮੋਹਣ (ਫਸਾਉਣ) ਲਈ ਦੇਵਰਾਜ ਇੰਦ੍ਰ, ਬਹੁਤ ਜਾਲ ਬਣਾਇਆ ਕਰਦਾ ਸੀ. ਇਸ ਲਈ ਇਹ ਸੰਗ੍ਯਾ ਹੋਈ ਹੈ। ੨. ਦੇਖੋ, ਜਾਦੂਗਰੀ.


ਸੰ. इन्द्रजीत. ਸੰਗ੍ਯਾ- ਰਾਵਣ ਦਾ ਪੁਤ੍ਰ. ਮੇਘਨਾਦ. ਇੰਦ੍ਰ ਨੂੰ ਇਸ ਨੇ ਜੰਗ ਵਿੱਚ ਜਿੱਤਿਆ ਸੀ, ਇਸ ਕਾਰਨ ਇਹ ਸੰਗ੍ਯਾ ਹੋਈ.


ਸੰ. इन्द्रयव- ਇੰਦ੍ਰਯਵ. ਸੰਗ੍ਯਾ- ਇੰਦ੍ਰ (ਕੁਟਜ) ਬਿਰਛ ਦੇ ਬੀਜ, ਜੋ ਜੌਂ ਜੇਹਾ ਆਕਾਰ ਰਖਦੇ ਹਨ. ਇਹ ਕਈ ਰੋਗਾਂ ਲਈ ਵਰਤੇ ਜਾਂਦੇ ਹਨ. L. Holarrhena antidysenterica. ਦੇਖੋ, ਕੁਟਜ.