Meanings of Punjabi words starting from ਖ

ਸੰਗ੍ਯਾ- ਖਰ (ਖੁਰਦਰੀ) ਆਸ (ਚੱਕੀ). ਅਥਵਾ- ਖਰ (ਵਡੀ) ਆਸ (ਚੱਕੀ). ਆਟਾ ਪੀਹਣ ਦੀ ਵਡੀ ਚੱਕੀ, ਜੋ ਬੈਲ ਆਦਿਕ ਅਥਵਾ ਕਿਸੇ ਹੋਰ ਤ਼ਾਕ਼ਤ ਨਾਲ ਚਲਾਈਦੀ ਹੈ। ੨. ਫ਼ਾ. [خراش] ਖ਼ਰਾਸ਼. ਝਰੀਟ. ਰਗੜ.


ਦੇਖੋ, ਚੂਹੜਕਾਣਾ.


ਜਿਲਾ ਮਾਂਟਗੁਮਰੀ, ਤਸੀਲ ਪਾਕਪਟਨ ਥਾਣਾ ਟਿੱਬੀ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਪਾਕਪਟਨ ਤੋਂ ੧੨. ਮੀਲ ਨੈਰਤ ਕੋਣ ਹੈ. ਇੱਥੇ ਗੁਰੂ ਨਾਨਕ ਦੇਵ ਦਾ ਗੁਰਦ੍ਵਾਰਾ ਹੈ. ਪੁਜਾਰੀ ਉਦਾਸੀ ਹੈ.