Meanings of Punjabi words starting from ਡ

ਸੰਗ੍ਯਾ- ਹਿਡਕੋਰਾ. ਰੋਣ ਦੀ ਹਿਚਕੀ. ਡੁਸਕਾ.


ਵਿ- ਹਡਕੋਰੇ ਲੈਂਦਾ. ਹਿਚਕੀ ਨਾਲ ਰੋਂਦਾ ਹੋਇਆ. "ਡੁਡਹੁਲਿੱਕਾ ਮਾਂ ਪੂਛੈ." (ਭਾਗੁ) ਧ੍ਰੁਵ ਆਪਣੀ ਮਾਂ ਨੂੰ ਹਡਕੋਰੇ ਲੈਂਦਾ ਪੁਛਦਾ ਹੈ.


ਵਿ- ਲੰਙਾ. ਲੰਗ.


ਜਿਲਾ ਕਰਨਾਲ, ਤਸੀਲ ਥਾਨੇਸਰ, ਥਾਣਾ ਲਾਡਵਾ ਵਿੱਚ ਇੱਕ ਪਿੰਡ ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦਰ ਜੀ ਦਾ ਗੁਰਦ੍ਵਾਰਾ ਹੈ. ਸੰਮਤ ੧੯੮੦ ਵਿੱਚ ਇਹ ਗੁਰਦ੍ਵਾਰਾ ਬਣਿਆ ਹੈ, ਜਿਸ ਦੀ ਸੇਵਾ ਪਿੰਡ ਵਾਲਿਆਂ ਨੇ ਵਡੇ ਪ੍ਰੇਮ ਨਾਲ ਕਰਾਈ ਹੈ. ਰੇਲਵੇ ਸਟੇਸ਼ਨ ਕੁਰੁਕ੍ਸ਼ੇਤ੍ਰ ਤੋਂ ੧੦. ਮੀਲ ਪੂਰਵ ਹੈ ਅਤੇ ਸਰਕਾਰੀ ਪੱਕੀ ਸੜਕ ਤੋਂ ਦੋ ਮੀਲ ਕਿਨਾਰੇ ਹੈ.


ਸਿੰਧੀ. ਸੰਗ੍ਯਾ- ਦਹੀ. ਦੁਧਿ.