Meanings of Punjabi words starting from ਤ

ਕ੍ਰਿ. ਵਿ- ਉਸ ਵੇਲੇ "ਤਦਹੁ ਹੋਰ ਨ ਕੋਈ." (ਵਾਰ ਗੂਜ ੧. ਮਃ ੩)


ਓਦੋਂ ਦਾ. ਦੇਖੋ, ਤਦ. "ਰਿਜਕ ਦੀਆ ਸਭਹੂ ਕਉ ਤਦਕਾ." (ਸਵੈਯੇ ਮਃ ੪. ਕੇ) ਜਦੋਂ ਪੈਦਾ ਕੀਤੇ, ਉਸੇ ਵੇਲੇ ਤੋਂ.


तद्गुण. (ਉਸੇ ਦਾ ਗੁਣ). ਆਪਣਾ ਗੁਣ ਛੱਡਕੇ ਸੰਗਤਿ ਦਾ ਗੁਣ ਧਾਰਨ ਕਰਨਾ, ਜਿਸ ਉਕਤਿ ਵਿੱਚ ਹੋਵੇ, ਉੱਥੇ "ਤਦਗੁਣ" ਅਲੰਕਾਰ ਹੁੰਦਾ ਹੈ.#ਉਦਾਹਰਣ- ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ. ×#ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈਰੇ. (ਆਸਾ ਮਃ ੫)#ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ,#ਨੀਚਰੂਖ ਤੇ ਊਚ ਭਏ ਹੈਂ ਗੰਧਿ ਸੁਗੰਧਿ ਨਿਵਾਸਾ. (ਆਸਾ ਰਵਿਦਾਸ)#ਨਿਰਮਲਭਏ ਊਜਲ ਜਸਗਾਵਤ ਬਹੁਰਿ ਨ ਹੋਵਤਕਾਰੋ. (ਸਾਰ ਮਃ ੫)#ਸੁਰਸਰੀਸਲਿਲ ਕ੍ਰਿਤ ਬਾਰੁਨੀ ਰੇ, ਸੰਤਜਨ ਕਰਤ ਨਹੀ ਪਾਨੰ, ਸੁਰਾ ਅਪਵਿਤ੍ਰ ਨਤੁ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਇ ਆਨੰ. (ਮਲਾ ਰਵਿਦਾਸ)#ਚੰਦਨਵਾਸ ਬਣਾਸਪਤਿ ਸਭ ਚੰਦਨ ਹੋਵੈ,#ਅਸ੍ਵਧਾਤੁ ਇਕਧਾਤੁ ਕਰ ਸੰਗ ਪਾਰਸ ਢੋਵੈ,#ਨਦੀਆ ਨਾਲੇ ਵਾਹੜੇ ਮਿਲ ਗੰਗ ਗੰਗੋਵੈ,#ਪਤਿਤਉਧਾਰਣ ਸਾਧੁਸੰਗ ਪਾਪਾਂਮਲ ਧੋਵੈ. (ਭਾਗੁ)


ਸੰ. ਕ੍ਰਿ. ਵਿ- ਉਸ ਪਿੱਛੋਂ. ਉਸ ਕੇ ਬਾਦ. ਤਦੰਤਰ.


ਸੰ. ਵ੍ਯ- ਤਦਾਪਿ. ਤਥਾਪਿ. ਤੌਭੀ. "ਤਦਪਿ ਧਿਆਨ ਨ ਆਏ." (ਹਜਾਰੇ ੧੦)


ਅ਼. [تدویِر] ਸੰਗ੍ਯਾ- ਯੁਕ੍ਤਿ. ਤਰਕੀਬ। ੨. ਯਤਨ. ਉਪਾਯ (ਉਪਾਉ)


ਅ਼. [تدریِج] ਦਰਜੇ ਬਦਰਜੇ (ਯਥਾਕ੍ਰਮ) ਕੰਮ ਕਰਨਾ.


ਸੰ. ਤਦ੍ਰੁਪ. ਵਿ- ਉਸ ਜੇਹਾ. ਸਮਾਨ. ਸਦ੍ਰਿਸ਼. ਦੇਖੋ, ਰੂਪਕ.