Meanings of Punjabi words starting from ਫ

ਕ੍ਰਿ. ਵਿ- ਪਕੜਕੇ. ਫੜਕੇ.


ਵਿ- ਪਾਖੰਡੀ. ਦੰਭੀ. ਦੇਖੋ, ਫੜ ੪। ੨. ਸੰਗ੍ਯਾ- ਧਨੁਖ, ਜਿਸ ਦੀ ਚੌੜੀ ਫੜ (ਫੱਟੀ) ਹੈ. ਦੇਖੋ, ਫੜ ੧. "ਫੜੀ ਬਲੰਦ ਮੰਗਾਇਓਸ ਫਰਮਾਇਸ ਕਰ ਮੁਲਤਾਨ ਕਉ." (ਚੰਡੀ ੩) ਮੁਲਤਾਨ ਦੇ ਧਨੁਖ ਕਿਸੀ ਸਮੇਂ ਬਹੁਤ ਪ੍ਰਸਿੱਧ ਸਨ.


ਪਕੜਿਆ ਜਾਊ. "ਹੋਂਦਾ ਫੜੀਅਗੁ." (ਵਾਰ ਮਲਾ ਮਃ ੧) ਹੌਮੈ ਵਾਲਾ ਫੜਿਆ ਜਾਵੇਗਾ.


ਪਾਖੰਡ. ਦੰਭ. ਦੇਖੋ, ਫੜ. ੪. "ਫੜੁ ਕਰਿ ਲੋਕਾ ਨੋ ਦਿਖਲਾਵਹਿ." (ਵਾਰ ਮਲਾ ਮਃ ੧)