Meanings of Punjabi words starting from ਬ

ਫ਼ਾ. [بخت] ਸੰਗ੍ਯਾ- ਨਸੀਬ. ਭਾਗ. ਕਿਸਮਤ। ੨. ਅ਼. [بقت] ਵਕ਼ਤ ਵੇਲਾ. ਸਮਾਂ.


ਫ਼ਾ. [بختبلند] ਵਿ- ਵਡਭਾਗੀ. ਉੱਤਮ ਨਸੀਬ ਵਾਲਾ.


ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਦਾ ਇੱਕ ਮਸੰਦ, ਜੋ ਕਾਬੁਲ ਦੀ ਕਾਰ ਉਗਰਾ ਹੁੰਦਾ ਸੀ. ਜਦ ਦਸ਼ਮੇਸ਼ ਨੇ ਮਸੰਦਾਂ ਨੂੰ ਤਾੜਨਾ ਕੀਤੀ. ਤਦ ਇਹ ਇਸਤ੍ਰੀ ਦਾ ਭੇਖ ਧਾਰਕੇ ਮਾਤਾ ਜੀ ਦੀ ਸਰਨ ਗਿਆ ਅਰ ਮੁਆਫੀ ਮੰਗੀ. ਮਾਤਾ ਜੀ ਦੇ ਕਹਿਣ ਪੁਰ ਕਲਗੀਧਰ ਨੇ ਇਸ ਨੂੰ ਮੁਆਫ ਕੀਤਾ ਅਰ ਅੱਗੋਂ ਨੂੰ ਸੁਮਾਰਗ ਚੱਲਣ ਦਾ ਉਪਦੇਸ਼ ਦਿੱਤਾ. ਇਸ ਦੀ ਸੰਪ੍ਰਦਾਯ ਦੇ ਉਦਾਸੀ ਬਖਤਮੱਲੀਏ ਸਦਾਉਂਦੇ ਹਨ, ਅਰ ਗੱਦੀ ਬੈਠਣ ਵੇਲੇ ਮਹੰਤ ਇਸਤ੍ਰੀ ਦਾ ਲਿਬਾਸ ਪਹਿਨਦਾ ਹੈ.


ਕਵਚ. ਦੇਖੋ, ਬਕਤਰ. "ਘਾਇਲ ਹੋਇ ਨੰਗਾਸਣਾ, ਬਖਤਰ ਵਾਲਾ ਨਵਾਂ ਨਿਰੋਆ." (ਭਾਗੁ)


ਫ਼ਾ. [بکترپوش] ਬਕਤਰਪੋਸ਼. ਵਿ- ਕਵਚਧਾਰੀ. ਜਿਸ ਨੇ ਸੰਜੋਆ. ਪਹਿਰਿਆ ਹੈ. "ਲਗੇ ਪ੍ਰਹਾਰ ਕਰਨ ਗਨ ਆਯੁਧ, ਬਖਤਰਪੋਸ ਵਿਲੋਕ੍ਯੋ ਸੋਇ." (ਗੁਪ੍ਰਸੂ)


ਬਾਬਾ ਫੂਲ ਦੇ ਸੁਪੁਤ੍ਰ ਰਾਮਸਿੰਘ ਜੀ ਦਾ ਚੌਥਾ ਪੁਤ੍ਰ, ਜੋ ਖਾਨਦਾਨ ਮਲੌਦ ਅਤੇ ਬੇਰ ਦਾ ਵਡੇਰਾ ਹੋਇਆ. ਦੇਖੋ, ਫੂਲਵੰਸ਼.


ਫ਼ਾ. [بختاور] ਬਖ਼ਤ ਆਵਰ. ਵਿ- ਭਾਗਵਾਨ. ਖੁਸ਼ਨਸੀਬ। ੨. ਧਨੀ. ਦੌਲਤਮੰਦ.


ਮਹਾਰਾਜਾ ਨਰੇਂਦ੍ਰਸਿੰਘ ਸਾਹਿਬ ਪਟਿਆਲਾਪਤਿ ਦੀ ਛੋਟੀ ਸੁਪੁਤ੍ਰੀ, ਜਿਸ ਦਾ ਜਨਮ ਸਨ ੧੮੪੯ ਵਿੱਚ ਹੋਇਆ. ਇਸ ਦੀ ਸ਼ਾਦੀ ਭਰਤਪੁਰ ਦੇ ਮਹਾਰਾਜਾ ਜਸੰਵਤਸਿੰਘ ਨਾਲ ਸਨ ੧੮੫੯ ਵਿੱਚ ਹੋਈ. ਬੀਬੀ ਜੀ ਦੇ ਇੱਕ ਲੜਕਾ ਪੈਦਾ ਹੋਇਆ ਸੀ, ਜੋ ਬਹੁਤ ਹੀ ਛੋਟੀ ਉਮਰ ਵਿੱਚ ੪. ਦਿਸੰਬਰ ਸਨ ੧੮੬੯ ਨੂੰ ਪਟਿਆਲੇ ਚਲਾਣਾ ਕਰ ਗਿਆ. ਪੁਤ੍ਰ ਦੇ ਸ਼ੋਕ ਨਾਲ ਬੀਬੀ ਸਾਹਿਬਾ ਦਾ ੧੭. ਫਰਵਰੀ ਸਨ ੧੮੭੦ ਨੂੰ ਦੇਹਾਂਤ ਹੋਇਆ.


ਆਖੀਦਾ ਹੈ. ਦੇਖੋ, ਬਖਾਨੀਅਤ.