Meanings of Punjabi words starting from ਭ

ਵਿ- ਭਰਨ ਵਾਲਾ। ੨. ਸੰਗ੍ਯਾ- ਸੰਚੇ (ਸੱਚੇ) ਵਿੱਚ ਧਾਤੁ ਨੂੰ ਭਰਨ ਵਾਲਾ ਕਾਰੀਗਰ. "ਮਦਨ ਭਰਤੀਆ ਭਰਤ ਭਰਾਏ." (ਚਰਿਤ੍ਰ ੩੦੨)


ਦੇਖੋ, ਭਰਤ ੭. ਅਤੇ ੧੧. "ਭੁਜੰ ਭੀਮ ਭਰਥੰ ਜਗੰ ਜੀਤ ਡੰਡੀ੍ਯੰ." (ਵਿਚਿਤ੍ਰ) ੨. ਸੰ. ਜਗਤ ਨੂੰ ਭਰਨ ਵਾਲਾ। ੩. ਸੰਗ੍ਯਾ- ਰਾਜਾ। ੪. ਅਗਨਿ.


ਦੇਖੋ, ਭਰਤਖੰਡ ਅਤੇ ਭਾਰਤਵਰਸ. "ਭਰਥਖੰਡ ਬਖਾਨ ਹੀ ਦਸਚਾਰ ਚਾਰ ਨਿਧਾਨ." (ਪ੍ਰਿਥੁਰਾਜ)


ਰਾਮਚਦ੍ਰ ਜੀ ਦਾ ਭਾਈ ਭਰਤ. "ਤਬ ਚਿਤ ਅਪਨੇ ਭਰਥਰ ਜਾਨੀ." (ਰਾਮਾਵ) ੨. ਦੇਖੋ, ਭਰਥਰਿ.


ਸੰ. भर्तृहरि- ਭਿਰ੍‍ਤ੍ਹ੍ਹਹਰਿ. ਧਾਰਾ ਨਗਰੀ ਦਾ ਰਾਜਾ, ਮਹਾਰਾਜਾ ਵਿਕ੍ਰਮਾਦਿਤ੍ਯ ਉੱਜਯਨਪਤਿ ਦਾ ਭਾਈ, ਜੋ ਸੰਸਕ੍ਰਿਤ ਦਾ ਮਹਾਨ ਪੰਡਿਤ ਸੀ.¹ ਇਹ ਆਪਣੀ ਇਸਤ੍ਰੀ ਦਾ ਵ੍ਯਭਿਚਾਰ ਦੇਖਕੇ ਅਜਿਹਾ ਉਪਰਾਮ ਹੋਇਆ ਕਿ ਰਾਜ ਤਿਆਗਕੇ ਯੋਗੀ ਬਣਗਿਆ. ਇਸ ਦੇ ਰਚੇ ਸ਼੍ਰਿੰਗਾਰਸ਼ਤਕ, ਨੀਤਿਸ਼ਤਕ ਅਤੇ ਵੈਰਾਗ੍ਯਸ਼ਤਕ ਮਨੋਹਰ ਗ੍ਰੰਥ ਹਨ. "ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ." (ਚਰਿਤ੍ਰ ੨੦੯) ੨. ਇੱਕ ਯੋਗੀ, ਜਿਸ ਦੀ ਗੁਰੂ ਨਾਨਕਦੇਵ ਨਾਲ ਚਰਚਾ ਹੋਈ. "ਕਹੁ ਨਾਨਕ ਸੁਣਿ ਭਰਥਰਿ ਜੋਗੀ." (ਆਸਾ ਮਃ ੧)


ਸੰਗ੍ਯਾ- ਭੁੜਥਾ. "ਅਗਨਿ ਸਾਥ ਤਨ ਭਰਥਾ ਭਯੋ." (ਗੁਪ੍ਰਸੂ) ੨. ਦੇਖੋ, ਭਰਤਾ.


ਦੇਖੋ, ਭੜਥੂ.


ਵ੍ਰਿਹਸਪਤਿ ਦਾ ਪੁਤ੍ਰ ਇੱਕ ਰਿਖਿ, ਜਿਸ ਦਾ ਨਾਮ ਵਿਤੱਥ ਭੀ ਹੈ. ਮਹਾਭਾਰਤ ਅਤੇ ਵਿਸਨੁਪੁਰਾਣ ਵਿੱਚ ਲਿਖਿਆ ਹੈ, ਕਿ ਉਤਥ੍ਯ ਮੁਨੀ ਦੀ ਇਸਤ੍ਰੀ ਮਮਤਾ ਗਰਭਵਤੀ ਸੀ. ਇਸ ਹਾਲਤ ਵਿੱਚ ਵ੍ਰਿਹਸਪਤਿ ਨੇ ਮਮਤਾ ਨਾਲ ਭੋਗ ਕੀਤਾ. ਗਰਭ ਵਿੱਚ ਇਸਥਿੱਤ ਬੱਚੇ ਨੇ ਵ੍ਰਿਹਸਪਿਤ ਦਾ ਵੀਰਯ ਲੱਤ ਮਾਰਕੇ ਬਾਹਰ ਕੱਢ ਦਿੱਤਾ ਅਰ ਆਖਿਆ ਕਿ ਮੇਰੇ ਹੁੰਦੇ ਹੋਰ ਬੱਚੇ ਦੇ ਠਹਿਰਣ ਦਾ ਇੱਥੇ ਥਾਂ ਨਹੀਂ. ਵ੍ਰਿਹਸਪਤਿ ਨੇ ਗਰਭ ਵਿੱਚ ਇਸਥਿਤ ਬੱਚੇ ਨੂੰ ਸ਼੍ਰਾਪ ਦੇਕੇ ਅੰਨ੍ਹਾ ਕਰ ਦਿੱਤਾ, ਜਿਸ ਤੋਂ ਉਸ ਦਾ ਨਾਮ ਦੀਰਘਤਮਾ ਹੋਇਆ. ਵ੍ਰਿਹਸਪਤਿ ਨੇ ਮਮਤਾ ਨੂੰ ਆਖਿਆ ਕਿ ਮੇਰੇ ਵੀਰਯ ਤੋਂ ਦੂਜੀ ਵਾਰ ਪੈਦਾ ਹੋਏ ਬਾਲਕ ਨੂੰ ਤੂੰ ਭਰ (ਪਾਲਨ ਕਰ). ਇਸ ਲਈ ਨਾਉਂ ਭਰਦ੍ਵਾਜ ਹੋਇਆ.#ਭਰਦ੍ਵਾਜ ਕਈ ਵੇਦਮੰਤ੍ਰਾਂ ਦਾ ਕਰਤਾ ਹੋਇਆ ਹੈ. ਰਾਮਚੰਦ੍ਰ ਜੀ ਦੇ ਸਮੇਂ ਇਹ ਪ੍ਰਯਾਗ ਵਿੱਚ ਰਹਿਂਦਾ ਸੀ. ਭਾਰਦ੍ਵਾਜ ਗੋਤ੍ਰ ਇਸੇ ਤੋਂ ਚੱਲਿਆ ਹੈ. ਪਾਂਡਵਾਂ ਨੂੰ ਸ਼ਸਤ੍ਰਵਿਦ੍ਯਾ ਸਿਖਾਉਣ ਵਾਲਾ ਦ੍ਰੋਣ, ਇਸੇ ਭਰਦ੍ਵਾਜ ਦਾ ਪੁਤ੍ਰ ਸੀ ਦੇਖੋ, ਉਤੱਥ.