Meanings of Punjabi words starting from ਰ

ਦੇਖੋ, ਰਾਜਪੂਤ.


(ਭੈਰ ਅਃ ਕਬੀਰ) ਧੂਲਿ ਅਤੇ ਕਮਲ ਵਿੱਚ ਜਿਸ ਨੇ ਨਿਵਾਸ ਕੀਤਾ ਹੈ. ਥਲ ਅਤੇ ਜਲ, ਗਰਦ ਅਤੇ ਫੁੱਲ ਵਿੱਚ ਵਸਣ ਵਾਲਾ। ੨. ਜਿਸ ਦੀ ਚਰਣਰਜ ਵਿੱਚ ਸਾਧੁਜਨਾਂ ਨੇ ਨਿਵਾਸ ਲੀਤਾ ਹੈ.


ਦੇਖੋ, ਰੱਜਬ। ੨. ਅ਼. [رجب] ਵਿ- ਸਨਮਾਨਿਤ. ਜਿਸ ਦੀ ਇੱਜ਼ਤ ਕੀਤੀ ਗਈ ਹੈ। ੩. ਸੰਗ੍ਯਾ- ਹਿਜਰੀ ਸਾਲ ਦਾ ਸੱਤਵਾਂ ਮਹੀਨਾ। ੪. ਇਸਲਾਮਮਤ ਅਨੁਸਾਰ ਬਹਿਸ਼੍ਤ (ਸੁਰਗ) ਦੀ ਇੱਕ ਨਦੀ, ਜਿਸ ਦਾ ਠੰਢਾ ਪਾਣੀ ਉਨ੍ਹਾਂ ਨੂੰ ਮਿਲੇਗਾ, ਜੋ ਰਜਬ ਮਹੀਨੇ ਵ੍ਰਤ ਰੱਖਣਗੇ.


ਦਾਦੂ ਦਾ ਚੇਲਾ ਅਤੇ ਵ੍ਰਿਜਭਾਸਾ ਦਾ ਉੱਦਮ ਕਵੀ ਇੱਕ ਸਾਧੂ. ਇਸ ਦੇ ਦੇਹੇ ਅਤੇ ਛੱਪਯ ਕਵਿ- ਸਮਾਜ ਵਿੱਚ ਆਦਰ ਨਾਲ ਪੜ੍ਹੇ ਜਾਂਦੇ ਹਨ.#ਦੋਹਾ#ਸਾਧੁ ਸਰਾਹੈ ਸੋ ਸਤੀ, ਯਤੀ ਯੋਸਿਤਾ ਜਾਨ,#ਰੱਜਬ ਸਾਚੇ ਸੂਰ ਕੀ ਵੈਰੀ ਕਰੈ ਬਖਾਨ.#ਛੱਪ੍ਯ#ਪਾਰਸ ਪਲਟੈ ਲੋਹ ਬਨੀ ਸੰਗਤਿ ਜ੍ਯੋਂ ਬਾਵਨ,#ਵਾਰਿ ਵਾਰੁਣੀ ਵਿਵਿਧ ਪੈਠਿ ਗੰਗਾ ਮਧ ਪਾਵਨ,#ਚੁੰਬਕ ਹਲਚਲ ਲੋਹ ਆਂਖ ਆਦਿਤ ਸੰਗ ਖੋਲਹਿ,#ਰੋਗੀ ਹੋਇ ਨਿਰੋਗ ਔਖਧੀ ਮੁਖ ਮਧ ਮੇਲਹਿ,#ਸਾਧੂ ਸੰਗ ਸਮਾਜ ਜਗ ਯਥਾ ਸ੍ਵਾਤਿ ਸੀਪਹਿ" ਪੜੀ,#ਰੱਜਬ ਛਾਂਹਿ, ਹੁਮਾਯੁ ਸਿਰ ਤ੍ਯੋਂ ਸਤਿਸੰਗਤਿ ਕੀ ਘੜੀ.


ਫ਼ਾ. [رزم] ਜੰਗ। ੨. ਬਾਲਣ. ਈਂਧਨ.


ਅ਼ੰ Regiment ਪਲਟਣ. ਪੈਦਲ ਫ਼ੌਜ ਦਾ ਜਥਾ (ਬੇੜਾ)


ਦੇਖੋ, ਰਜਮਟ। ੨. ਡਿੰਗ. ਰਾਜਪੂਤੀ. ਰਾਜਪੂਤਪੁਣਾ.


ਰਿਜੁ (ਸਿੱਧਾ) ਵਹਿਣਵਾਲਾ ਜਲ ਦਾ ਪ੍ਰਵਾਹ. ਨਹਿਰ ਵਿੱਚੋਂ ਕੱਢਿਆ ਸੂਆ ਕੱਸੀ ਆਦਿ.