Meanings of Punjabi words starting from ਲ

ਦੇਖੋ, ਭ੍ਰਿਗੁ ਅਤੇ ਭ੍ਰਿਗੁਲਤਾ. "ਸਾਰਁਗ ਚਕ੍ਰ ਲਤਾਭ੍ਰਿਗੁ ਕੀ." (ਰਾਮਾਵ)


ਕ੍ਰਿ- ਲੱਤਾਂ ਨਾਲ ਤਾੜਨਾ. ਪੈਰਾਂ ਹੇਠ ਕੁਚਲਣਾ. "ਇਕੁ ਛਿਜਹਿ, ਥਿਆ ਲਤਾੜੀਅਹਿ." (ਸ. ਫਰੀਦ)


ਅ਼. [لطیف] ਵਿ- ਪਵਿਤ੍ਰ। ੨. ਬਾਰੀਕ. ਸੂਖਮ. "ਜੇ ਤੂੰ ਅਕਲ ਲਤੀਫ." (ਸ. ਫਰੀਦ) ੩. ਕ੍ਰਿਪਾਲੁ। ੪. ਨੇਕ। ੫. ਸੰਗ੍ਯਾ- ਕਰਤਾਰ. ਪਾਰਬ੍ਰਹਮ.