Meanings of Punjabi words starting from ਵ

ਵ੍ਯੰਗ. ਬੁਝਣਾ. "ਡੋਲੇ ਵਾਉ ਨ ਵਡਾ ਹੋਇ." (ਰਾਮ ਮਃ ੧) ੨. ਮਰਨਾ. "ਵਡਾ ਹੋਆ ਦੁਨੀਦਾਰੁ, ਗਲਿ ਸੰਗੁਲ ਘਤਿ ਚਲਾਇਆ." (ਵਾਰ ਆਸਾ)


ਵਿ- ਵਡ- ਅਗ੍ਰਣੀਯ. ਵਡਾ ਆਗੂ. "ਤੁਮ ਵਡਪੁਰਖ ਵਡਾਗੀ." (ਧਨਾ ਮਃ ੪)


ਜਿਲਾ ਫ਼ਿਰੋਜ਼ਪੁਰ, ਤਸੀਲ ਮੋਗਾ, ਥਾਣਾ ਬਾਘੇਵਾਲੇ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਡਗਰੂ ਤੋਂ ਸੱਤ ਮੀਲ ਦੱਖਣ ਪੱਛਮ ਹੈ. ਇਸ ਪਿੰਡ ਤੋਂ ਦੱਖਣ ਵੱਲ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਡਰੋਲੀ ਤੋਂ ਆਕੇ ਪੰਜ ਦਿਨ ਵਿਰਾਜੇ ਹਨ. ਗੁਰਦ੍ਵਾਰੇ ਨਾਲ ੮. ਘੁਮਾਉਂ ਜ਼ਮੀਨ ਹੈ. ਪ੍ਰੇਮੀਆਂ ਨੇ ਸੰਮਤ ੧੯੭੮ ਵਿੱਚ ਸੁੰਦਰ ਦਰਬਾਰ ਬਣਵਾਇਆ ਹੈ, ਪੁਜਾਰੀ ਸਿੰਘ ਹੈ. ਹਰ ਅਮਾਵਸ ਨੂੰ ਮੇਲਾ ਹੁੰਦਾ ਹੈ। ੨. ਵਡਾ ਖ਼ਾਨਦਾਨ. ਉੱਚ ਵੰਸ਼। ੩. ਵ੍ਯੰਗ. ਜੇਲ. ਕ਼ੈਦਖ਼ਾਨਾ.


ਵਡਾ- ਅਤਿ. "ਤੂੰ ਆਪੇ ਆਪਿ ਸੁਜਾਣੁ ਹੈ, ਵਡਪੁਰਖੁ ਵਡਾਤੀ." (ਮਃ ੧. ਵਾਰ ਮਾਝ)


ਵਡਾ ਰਹਨੁਮਾ ਵੱਡਾ ਆਗੂ. ਦੇਖੋ, ਨੀ ਧਾ. ਪ੍ਰਧਾਨ ਨੇਤ੍ਰਿ. "ਤੂੰ ਵਡਪੁਰਖ ਵਡਾਨੀ." (ਧਨਾ ਮਃ ੪)


ਸੰਗ੍ਯਾ- ਚੌਰਾਸੀ ਦਾ ਚਕ੍ਰ. ਆਵਾਗਮਨ ਦਾ ਗੇੜਾ. "ਬਿਨੁ ਬੂਝੇ ਵਡਾ ਫੇਰੁ ਪਇਆ." (ਮਃ ੩. ਵਾਰ ਗੂਜ ੧)