Meanings of Punjabi words starting from ਬ

ਕ੍ਰਿਯਾਬੋਧਕ ਸ਼ਬਦ, ਜੈਸੇ- ਆਇਬੋ, ਜਾਇਬੋ, ਕਰਬੋ ਆਦਿ। ੨. ਫ਼ਾ. [بو] ਸੰਗ੍ਯਾ- ਗੰਧ. ਬੂ। ੩. ਆਸ਼ਾ. ਉਮੀਦ। ੪. ਬੋਨਾ ਕ੍ਰਿਯਾ ਦਾ ਅਮਰ ਬੀਜ.


ਬੀਜੋ. ਬੋਵਹੁ. "ਕਰਮਭੂਮਿ ਮਹਿ ਬੋਅਹੁ ਨਾਮ." (ਗਉ ਮਃ ੫)


ਬੀਜ. ਤੁਖ਼ਮਰੇਜ਼ੀ ਕਰ. "ਬੋਇ ਖੇਤੀ ਲਾਇ ਮਨੂਆ." (ਮਾਰੂ ਮਃ ੫) ੨. ਕ੍ਰਿ. ਵਿ- ਬੀਜਕੇ। ੩. ਫ਼ਾ. [بوئے] ਬੋਯ ਅਤੇ ਬੂਯ. ਸੰਗ੍ਯਾ- ਗੰਧ.


ਬੀਜਿਆ. "ਬੋਇਓ ਬੀਜੁ ਅਹੰ ਮਮ ਅੰਕੁਰੁ." (ਸਵੈਯੇ ਸ੍ਰੀ ਮੁਖਵਾਕ ਮਃ ੫) "ਜੇਹਾ ਪੁਰਬਿ ਕਿਨੈ ਬੋਇਆ." (ਮਃ ੪. ਵਾਰ ਗਉ ੧)


ਬੀਜੀ. "ਜਿਮੀ ਨਾਹੀ ਮੈ ਕਿਸੀ ਕੀ ਬੋਈ." (ਸੂਹੀ ਕਬੀਰ)


ਫ਼ਾ. [بوستاں] ਸੁਗੰਧ ਦਾ ਅਸਥਾਨ. ਫੁਲਵਾੜੀ. ਬਾਗ। ੨. ਦੇਖੋ, ਸਾਦੀ। ੩. ਕ੍ਵੇਟੇ ਤੋਂ ਵੀਹ ਕੋਹ ਚਮਨ ਵੱਲ ਇੱਕ ਨਗਰ ਅਤੇ ਰੇਲ ਦਾ ਸਟੇਸ਼ਨ. ਇੱਥੇ ਦੀ ਬਲੰਦੀ ੫੧੫੩ ਫੁਟ ਹੈ.


ਫ਼ਾ. [بوسہ] ਬੋਸਹ. ਸੰਗ੍ਯਾ- ਚੁੰਮਾ. ਬਾਗੀ. ਥੱਪੀ.


ਫ਼ਾ. [بوسیِدن] ਕ੍ਰਿ- ਚੁੰਮਣਾ. ਬਾਗੀ ਲੈਣੀ। ੨. ਬੋਦਾ ਹੋਣਾ. ਪੁਰਾਣਾ ਹੋਣਾ.