nan
ਵਿ- ਸੁਖ ਦਾ ਖਜਾਨਾ. "ਸੁਖਨਿਧਾਨ ਹਰਿ ਅਲਖ ਸੁਆਮੀ." (ਗਉ ਮਃ ੫) "ਸੁਖਨਿਧਾਨ ਪ੍ਰਭੁ ਏਕ ਹੈ." (ਗਉ ਵਾਰ ੨, ਮਃ ੫) ੨. ਸੰਗ੍ਯਾ- ਨਿਹੰਗ ਸਿੰਘ ਭੰਗ ਨੂੰ ਭੀ ਸੁਖਨਿਧਾਨ ਸਦਦੇ ਹਨ। ੩. ਗੋਪਾਲਦਾਸ ਕਬੀਰਪੰਥੀ ਦਾ ਰਚਿਆ ਗ੍ਰੰਥ, ਜੋ ਕਬੀਰ ਜੀ ਦੀ ਸੰਪ੍ਰਦਾਯ ਦੇ ਸਾਧੂਆਂ ਵਿੱਚ ਪ੍ਰੇਮ ਨਾਲ ਪੜ੍ਹਿਆ ਜਾਂਦਾ ਹੈ.
ਸੰਗ੍ਯਾ- ਝੰਪਾਨ. ਪਾਲਕੀ. ਦੇਖੋ, ਸੁਖਅਸਵਾਰੀ. ਸੁਕਦਾਇਕ ਪਲਨਾ. "ਰਾਨੀ ਕੋ ਲੀਨੋ ਸੁਖਪਾਲ ਚੜ੍ਹਾਇਕੈ." (ਚਰਿਤ੍ਰ ੧੪੬)
ਵਿ- ਬਾਲਾ (ਉੱਚਾ) ਸੁਖ. ਸਰਵੋਪਰਿ ਸੁਖ। ੨. ਸੰਗ੍ਯਾ- ਗ੍ਯਾਨ ਦਾ ਆਨੰਦ. ਆਤਮ ਆਨੰਦ.
ਸੰਗ੍ਯਾ- ਸੁਖ ਵਿੱਚ ਟਿਕਾਉ. ਆਨੰਦ ਮੇ ਇਸਥਿਤੀ.
ਵਿ- ਸੁਖਦਾਇਕ ਹੈ ਭਾਵ ਜਿਸ ਦਾ. ਜਿਸ ਦਾ ਖਿਆਲ ਸੁਖ ਦੇਣ ਦਾ ਹੈ. "ਸਤਿਗੁਰੁ ਸੁਖਭਾਇ ਕ੍ਰਿਪਾਧਾਰੀ." (ਸਵੈਯੇ ਮਃ ੪. ਕੇ)
nan
ਵਿ- ਸੁਖ ਦਾ ਮੰਦਿਰ. ਆਨੰਦਭਵਨ। ੨. ਸੰਗ੍ਯਾ- ਸਤਿਗੁਰੂ. ੩. ਕਰਤਾਰ। ੪. ਆਤਮਗ੍ਯਾਨ.
nan
nan